ਹੈਦਰਾਬਾਦ ਚ ਕਹਿਰ ਕਮਾਇਆ ਸਰਕਾਰੇ,ਚਾਰ ਸੋ ਏਕੜ ਜੰਗਲ ਉਜਾੜ ਛੱਡਿਆ।
ਕਿੱਥੇ ਜਾਣ ਬੇਜ਼ਬਾਨ ਪਸ਼ੂ ਪੰਛੀ ਵਿਚਾਰੇ,
ਜੱਗੋਂ ਤੇਂਹਰਮਾ ਤੂੰ ਫਰਮਾਨ ਸੁਣਾ ਛੱਡਿਆ।
ਔਟਲੇ ਫਿਰਦੇ ਹਜ਼ਾਰਾਂ ਪਸ਼ੂ ਪੰਛੀ ਘਰਾਂ ਤੋਂ,ਕਿੰਨਿਆ ਨੂੰ ਸਾੜ ਤੇ ਮਾਰ ਛੱਡਿਆ।
ਕਿਹੜੇ ਮੰਤਰੀ, ਸੰਤਰੀ ਤੇ ਅਫ਼ਸਰ ਮਿਲਗੇ,ਕੀ ਕਾਰਪੋਰੇਟ ਨੇ ਤੈਨੂੰ ਧਰਤੀ ਤੇ ਮੂਧਾ ਪਾ ਛੱਡਿਆ।
ਤੁਹਾਡਾ ਸਰਦਾ ਨਹੀਂ ਸੀ ਜ਼ਾਲਮੋਂ ਜੇ,
ਕਿਉਂ ਨਾ ਕੋਈ ਪ੍ਰਬੰਧ ਕਰਾ ਛੱਡਿਆ।
ਹੋ ਗਏ ਹਾਥੀ, ਮੋਰ ਹਿਰਨ ਜੇ ਸੀ ਬੀ ਅੱਗੇ, ਤੁਸੀਂ ਜੰਗਲ ਨੂੰ ਅੱਗ ਦੇ ਹਵਾਲੇ ਕਰ ਛੱਡਿਆ।
ਹੋਰ ਕੀ ਦੱਸਾਂ ਪੰਛੀ ਵੀ ਠੁੰਗਾ ਮਾਰਨ
ਪੀਲੇ ਪੰਜਿਆਂ ਨੂੰ, ਤੁਸੀਂ ਸਾਰੇ ਜੰਗਲੀ ਜੀਵਾਂ ਦਾ ਡਾਟ ਪੁਆ ਛੱਡਿਆ।
ਭੱਜੇ ਸ਼ੇਰ ਚੀਤੇ ਪਿੰਡਾਂ ਤੇ ਸਹਿਰਾਂ ਨੂੰ,
ਕਿੰਨਾ ਲੋਕਾਂ ਨੂੰ ਖੋਫ਼ ਚ ਪਾ ਛੱਡਿਆ।
ਗਰੇਵਾਲ ਕਿੰਨਾ ਨਿਰਦਈ ਏ ਸਰਕਾਰੀ ਤੰਤਰ, ਸਾਰੀ ਦੁਨੀਆਂ ਚ ਦੇਸ਼ ਭੰਡਾ ਛੱਡਿਆ।
ਡਾ ਜਸਵੀਰ ਸਿੰਘ ਗਰੇਵਾਲ
ਸਰੀ, ਕਨੇਡਾ
9914346204















