ਗੁਰਚਰਨ ਸਿੰਘ ਖਰੋਟਾ ਦੀ ਕੁਰਬਾਨੀ ਨੂੰ ਸਲਾਮ ਕਰਨ ਲਈ ਵਿਸ਼ੇਸ਼ ਸਨਮਾਨ ਸਮਾਗਮ 20 ਅਪ੍ਰੈਲ ਨੂੰ ਹੋਵੇਗਾ, ਬੀਬੀਐਮਬੀ ਯੂਨੀਅਨ

ਪੰਜਾਬ

ਸਤਿਕਾਰ ਰੰਗਮੰਚ ਮੋਹਾਲੀ ਪੇਸ਼ ਕਰੇਗਾ ਇਨਕਲਾਬੀ ਨਾਟਕ “ਛਿਪਣ ਤੋਂ ਪਹਿਲਾਂ” “ਮਿੱਟੀ ਰੁਦਨ ਕਰੇ “


ਨੰਗਲ,10, ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਬੀਬੀਐਮਬੀ ਵਰਕਰ ਯੂਨੀਅਨ (ਰਜਿ) ਨੰਗਲ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਦੇ ਪ੍ਰਧਾਨ ਰਾਮ ਕੁਮਾਰ, ਜ/ਸ ਦਿਆਨੰਦ ,ਵਿੱਤ ਸਕੱਤਰ ਗੁਰ ਪ੍ਰਸਾਦ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੀਬੀਐਮਬੀ ਮੈਨੇਜਮੈਂਟ ਵੱਲੋਂ 1990 ਵਿੱਚ ਰੈਗੂਲਰ, ਵਰਕਚਾਰਜ ਭਾਰਤੀ ਬੰਦ ਕਰਕੇ ਦਿਹਾੜੀਦਾਰ ਕਾਮਿਆਂ ਦੀ ਭਰਤੀ ਕੀਤੀ ਗਈ ਸੀ। ਮੈਨੇਜਮੈਂਟ ਕੋਲ ਲਗਾਤਾਰ ਕੰਮ ਹੋਣ ਦੇ ਬਾਵਜੂਦ ਸਾਲ ਵਿੱਚ ਤਿੰਨ ਜਾਂ ਛੇ ਮਹੀਨੇ ਦੀਆਂ ਬਰੇਕਾਂ ਪਾ ਦਿੰਦੀ ਸੀ ।ਜਿਸ ਕਾਰਨ ਬਹੁਤੇ ਕਾਮੇ ਦੁਆਰਾ ਕੰਮ ਤੇ ਨਾ ਪਰਤਦੇ ,84 ਦੇ ਲਗਭਗ ਦਿਹਾੜੀਦਾਰ ਕਾਮੇਂ ਬਰੇਕਾਂ ਪੈਣ ਦੇ ਬਾਵਜੂਦ ਲਗਾਤਾਰ ਕੰਮ ਤੇ ਪਰਤਦੇ ਰਹੇ ।ਇਹਨਾਂ ਦੱਸਿਆ ਕਿ 2002 ਵਿੱਚ ਦਿਹਾੜੀਦਾਰ ਕਾਮਿਆਂ ਨੇ ਜਥੇਬੰਦ ਹੋ ਕੇ ਲਗਾਤਾਰ ਕੰਮ ਦੀ ਮੰਗ ਲਈ ਸੰਘਰਸ਼ ਕੀਤਾ ਅਤੇ 2007 ਵਿੱਚ ਮੈਨੇਜਮੈਂਟ ਨੇ ਸਾਰੇ ਦਿਹਾੜੀਦਾਰ ਕਾਮਿਆਂ ਨੂੰ ਲਗਾਤਾਰ ਕੰਮ ਦੇ ਦਿੱਤਾ। ਪੰਜਾਬ ਸਰਕਾਰ ਵੱਲੋਂ 24ਮਈ 2011 ਵਿੱਚ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ ਲਈ ਪੋਲਸੀ ਬਣਾਈ ਗਈ ਸੀ।

ਜਿਸ ਨੂੰ ਬੀਬੀਐਮਬੀ ਵਿੱਚ ਲਾਗੂ ਕਰਾਉਣ ਲਈ 2011 ਤੋਂ ਜਿੱਥੇ ਪਰਿਵਾਰਾਂ ਸਮੇਤ ਲਗਾਤਾਰ ਸੰਘਰਸ਼ ਕੀਤਾ ਉੱਥੇ ਨਾਲ ਹੀ ਨੰਗਲ ਵਿਖੇ ਜਥੇਬੰਦੀ ਦੀ ਅਗਵਾਈ ਵਿੱਚ ਗੁਰਚਰਨ ਸਿੰਘ ਖਰੋਟਾ ਨੇ 82 ਦਿਨ ਲਗਾਤਾਰ ਮਰਨ ਵਰਤ ਰੱਖਿਆ ਸੀ ,ਜਿੱਥੇ 84 ਕਾਮਿਆਂ ਵੱਲੋਂ ਲਗਾਤਾਰ ਜਿੱਥੇ ਅਧਿਕਾਰੀਆਂ ਦੇ ਘਿਰਾਓ ,ਬਰਮਲਾ ਚੈੱਕ ਪੋਸਟ ਤੇ ਭਾਖੜੇ ਜਾਣ ਵਾਲੀ ਰੇਲ ਗੱਡੀ ਰੋਕ ਕੇ ਸਮੁੱਚੇ ਭਾਖੜੇ ਦਾ ਕੰਮ ਜਾਮ ਕੀਤਾ ਗਿਆ ਸੀ,ਲਗਾਤਾਰ ਸੰਘਰਸ਼ ਦੇ ਦਬਾਅ ਸਦਕਾ 3ਫਰਵਰੀ 2012 ਨੂੰ ਬੋਰਡ ਮੈਨੇਜਮੈਂਟ ਨੇ 168 ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨ ਦਾ ਏਜੰਡਾ ਪਾਸ ਕੀਤਾ ਅਤੇ 24 ਮਈ 2012 ਨੂੰ 168 ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਦੇ ਪੱਤਰ ਦਿੱਤੇ ਗਏ। ਰੈਗੂਲਰ ਹੋਣ ਤੱਕ ਦੇ ਸਫਰ ਵਿੱਚ ਜਿੱਥੇ ਖਰੋਟਾ ਪਰਿਵਾਰ ਦਾ ਬਹੁਤ ਵੱਡਾ ਰੋਲ ਰਿਹਾ ।ਉੱਥੇ ਹੀ ਆਸਾ ਜੋਸ਼ੀ, ਪੂਨਮ ਸ਼ਰਮਾ ਦੀ ਅਗਵਾਈ ਵਿੱਚ ਔਰਤਾਂ ਤੇ ਬੱਚਿਆਂ ਦੇ ਕਾਮਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਲਗਾਤਾਰ ਸ਼ਮੂਲੀਅਤ ਕਰਦੇ ਰਹੇ ਇਹਨਾਂ ਦੱਸਿਆ ਕਿ ਗੁਰਚਰਨ ਸਿੰਘ ਖਰੋਟਾ ਦੀ ਕੁਰਬਾਨੀ ਨੂੰ ਸਲਾਮ ਭੇਟ ਕਰਨ ਲਈ ਜਥੇਬੰਦੀ ਵੱਲੋਂ 20 ਅਪ੍ਰੈਲ 2025 ਨੂੰ ਪਿੰਡ ਥਲੂਹ ਦੇ ਕਮਿਊਨਿਟੀ ਸੈਂਟਰ ਵਿਖੇ ਸਨਮਾਨ ਸਮਰੋਹ ਕੀਤਾ ਜਾਵੇਗਾ। ਜਿਸ ਵਿੱਚ ਸਤਿਕਾਰ ਰੰਗ ਮੰਚ ਰਜਿ ਮੋਹਾਲੀ ਵੱਲੋਂ ਜਸਵੀਰ ਗਿੱਲ ਦੀ ਨਿਰਦੇਸ਼ਕਾਂ ਹੇਠ ਨਾਟਕ ,ਛਿਪਣ ਤੋਂ ਪਹਿਲਾਂ, ਲੇਖਕ ਦਵਿੰਦਰ ਦਮਨ ਨਾਟਕ, ਮਿੱਟੀ ਰੁਦਨ ਕਰੇ, ਲੇਖਕ ਬਲਦੇਵ ਮੋਗਾ ਤੇ ਰਾਣਾ ਰਣਬੀਰ ਖੇਡੇਂ ਜਾਣਗੇ ।ਵੱਖ ਵੱਖ ਜਥੇਬੰਦੀਆਂ ਦੇ ਆਗੂ ਸੰਬੋਧਨ ਕਰਨਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।