ਅਧਿਆਪਕ ਦੇਸ਼ ਦਾ ਨਿਰਮਾਤਾ ਹੈ – ਬਾਂਸਲ
ਖੰਨਾ 11 ਅਪ੍ਰੈਲ ,ਬੋਲੇ ਪੰਜਾਬ ਬਿਊਰੋ ,(ਅਜੀਤ ਖੰਨਾ ): ਇੱਥੋ ਥੋੜੀ ਦੂਰ ਪੈਂਦੇ ਪਿੰਡ ਕਪੂਰਗੜ੍ਹ ਵਿਖੇ ਸੈਂਟਰ ਸਕੂਲ ਦੇ ਇੰਚਾਰਜ ਸ੍ਰੀ ਅਨਿਲ ਬਾਂਸਲ ਦੀ ਅਗਵਾਈ ਹੇਠ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸੈਂਟਰ ਚ ਨਵੇਂ ਆਏ ਈਟੀਟੀ ਅਧਿਆਪਕ ਜਸਪ੍ਰੀਤ ਸਿੰਘ ਰਾਏਪੁਰ ਚੋਬਦਾਰਾਂ ,ਸੋਮ ਚੰਦ ਈ.ਟੀ.ਟੀ.ਅਧਿਆਪਕ ਬੁੱਗਾ ਕਲਾਂ,ਪਰਵਿੰਦਰ ਕੌਰ ਈ.ਟੀ.ਅਧਿਆਪਕ ਭਰਪੂਰਗੜ੍ਹ, ਤੇ ਬਲਜਿੰਦਰ ਕੌਰ ਈ. ਟੀ.ਟੀ ਅਧਿਆਪਕ ਤੰਦਾਂ ਬੱਧਾ ਕਲਾਂ ਦਾ ਸਨਮਾਨ ਕੀਤਾ ਗਿਆ।ਜਿਸ ਵਿਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸ.ਨਿਰਭੈ ਸਿੰਘ ਮਾਲੋਵਾਲ ਪ੍ਰਧਾਨ ਪੰਜਾਬ ਰਾਜ ਈ.ਟੀ.ਟੀ.ਯੂਨੀਅਨ ਪੰਜਾਬ ਨੇ ਕਿਹਾ ਕਿ ਸਾਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨਾਂ ਅਧਿਆਪਕਾਂ ਨੂੰ ਅਪੀਲ ਕੀਤੀ ਕੀ ਉਹ ਸਿੱਖਿਆ ਦੇ ਪੱਧਰ ਨੂੰ ਹੋਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰਨ।ਇਸ ਮੌਕੇ ਤੇ ਬੋਲਦਿਆਂ ਸ੍ਰੀ ਅਨਿਲ ਬਾਂਸਲ ਸੈਂਟਰ ਹੈਡ ਟੀਚਰ ਕਪੂਰਗੜ੍ਹ ਨੇ ਕਿਹਾ ਕਿ ਅਧਿਆਪਕ ਦੇਸ਼ ਦੇ ਨਿਰਮਾਤਾ ਹਨ ਅਤੇ ਇਹਨਾਂ ਨੂੰ ਪਿਆਰ ਨਾਲ ਸਮਝਾ ਕੇ ਸਾਰਾ ਕੰਮ ਸਿਖਾਉਣਾ ਚਾਹੀਦਾ ਹੈ ਤਾ ਜੋ ਭਵਿੱਖ ਵਿੱਚ ਇਹ ਅਧਿਆਪਕ ਚੰਗੇ ਰਾਸ਼ਟਰ ਨਿਰਮਾਤਾ ਸਿੱਧ ਹੋਣ ।ਇਸ ਮੋਕੇ ਤੇ ਪਰਮਿੰਦਰ ਸਿੰਘ ਸੀਮਾ ਰਾਣੀ, ਰਮਨਪ੍ਰੀਤ ਕੌਰ, ਪ੍ਰਦੀਪ ਕੌਰ, ਹਰਦੀਪ ਕੋਰ, ਗਗਨਦੀਪ ਕੌਰ ਅਮਰੀਕ ਸਿੰਘ, ਬਲਵੀਰ ਸਿੰਘ ,ਕੁਲਜੀਤ ਕੌਰ, ਪਰਵਿੰਦਰ ਕੌਰ, ਸੋਮ ਚੰਦ, ਜਸਪ੍ਰੀਤ ਸਿੰਘ ਬਲਜਿੰਦਰ ਕੌਰ, ਜਸਜੀਤ ਸਿੰਘ ਕੋਟਲੀ, ਹਰਮੇਸ ਕੌਰ , ਕੁਲਵੰਤ ਕੌਰ ਕੁੱਕ, ਹਰਦੀਪ ਕੌਰ ਕੁੱਕ, ਜਸਵੀਰ ਕੌਰ ਕੁੱਕ ,ਕੁਲਦੀਪ ਕੌਰ ਕੁੱਕ ,ਨਿਰਮਲ ਕੌਰ ਕੁੱਕ ਆਦਿ ਸ਼ਾਮਲ ਸਨ । ਨਵਨਿਯੁਕਤ ਅਧਿਆਪਕਾ ਪਰਵਿੰਦਰ ਕੌਰ ਭਰਪੂਰਗੜ ਨੇ ਸੈਂਟਰ ਹੈਡ ਟੀਚਰ ਸ੍ਰੀ ਅਨਿਲ ਬਾਂਸਲ ਜੀ ਦਾ ਧੰਨਵਾਦ ਕੀਤਾ ।












