ਅੰਮ੍ਰਿਤਸਰ, 14 ਅਪ੍ਰੈਲ,ਬੋਲੇ ਪੰਜਾਬ ਬਿਊਰੋ :
1919 ਦੇ ਜਲ੍ਹਿਆਂਵਾਲਾ ਬਾਗ ਸਾਕੇ ‘ਤੇ ਆਧਾਰਿਤ ਬਾਲੀਵੁੱਡ ਫਿਲਮ ਕੇਸਰੀ-2 ਦੀ ਸਟਾਰ ਕਾਸਟ ਅੱਜ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ। ਜਿਸ ‘ਚ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ, ਅਭਿਨੇਤਰੀ ਅਨੰਨਿਆ ਪਾਂਡੇ ਅਤੇ ਆਰ ਮਾਧਵਨ ਸ਼ਾਮਲ ਸਨ। ਇਹ ਟੀਮ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਾਮ ਨੂੰ ਜਲਿਆਂਵਾਲਾ ਬਾਗ ਵੀ ਜਾਵੇਗੀ।
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਈ ਟੀਮ ਦਾ ਹਿੱਸਾ ਰਹੇ ਅਕਸ਼ੈ ਕੁਮਾਰ ਪਠਾਨੀ ਕੁੜਤਾ ਸਲਵਾਰ ਵਿੱਚ ਸਨ ਜਦੋਂਕਿ ਆਰ ਮਾਧਵਨ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਅਦਾਕਾਰਾ ਅਨਨਿਆ ਪਾਂਡੇ ਨੇ ਸੂਟ ਪਾਇਆ ਹੋਇਆ ਸੀ ਅਤੇ ਦੁਪੱਟੇ ਨਾਲ ਸਿਰ ਢੱਕਿਆ ਹੋਇਆ ਸੀ।
ਧਰਮਾ ਪ੍ਰੋਡਕਸ਼ਨ ਦੀ ਕੇਸਰੀ ਅਕਸ਼ੈ ਕੁਮਾਰ, ਆਰ ਮਾਧਵਨ ਅਤੇ ਅਨੰਨਿਆ ਪਾਂਡੇ ਦੀ ਇਹ ਫਿਲਮ ਜਲਿਆਂਵਾਲਾ ਬਾਗ ਕਾਂਡ ‘ਤੇ ਆਧਾਰਿਤ ਹੈ। ਕੇਸਰੀ ਚੈਪਟਰ 2 ਦਾ ਸਿਰਲੇਖ, ਫਿਲਮ ਸੀ ਸੰਕਰਨ ਨਾਇਰ ਦੀ ਬਾਇਓਪਿਕ ਹੈ। 18 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਕਰਨ ਸਿੰਘ ਤਿਆਗੀ ਦੁਆਰਾ ਨਿਰਦੇਸ਼ਿਤ ਇਸ ਫਿਲਮ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।












