ਰਾਜਿੰਦਰ ਸਿੰਘ ਚਾਨੀ ਬਨਣਗੇ ਕੀ-ਨੋਟ ਸਪੀਕਰ

ਪੰਜਾਬ

ਅੰਤਰ-ਰਾਸ਼ਟਰੀ ਪਬਲਿਕ ਸਪੀਕਿੰਗ ਚੈਂਪੀਅਨਸ਼ਿਪ 2025 ‘ਚ ਲੈਣਗੇ ਭਾਗ


ਰਾਜਪੁਰਾ, 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਐੱਮ.ਐੱਸ. ਟਾਕਸ ਸੰਸਥਾ ਵੱਲੋਂ 20 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਪਬਲਿਕ ਸਪੀਕਿੰਗ ਚੈਂਪੀਅਨਸ਼ਿਪ 2025 ਵਿੱਚ ਪੰਜਾਬ ਦੇ ਪਬਲਿਕ ਸਪੀਕਰ ਅਤੇ ਸੋਸ਼ਲ ਐਕਟਿਵਿਸਟ ਰਾਜਿੰਦਰ ਸਿੰਘ ਚਾਨੀ ਕੀ-ਨੋਟ ਸਪੀਕਰ ਵਜੋਂ ਭਾਗ ਲੈਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜਿੰਦਰ ਸਿੰਘ ਚਾਨੀ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਭਾਰਤ ਦੇ ਪ੍ਰਸਿੱਧ ਪਬਲਿਕ ਸਪੀਕਿੰਗ ਮੈਂਟਰ ਅਤੇ ਲਾਈਫ ਕੋਚ ਆਥਰ ਸ਼ੈਰੀ ਦੀ ਸਰਪ੍ਰਸਤੀ ਅਤੇ ਕੁਲਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਹੈ। ਇਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਬੱਚੇ ਅਤੇ ਵੱਡੇ ਭਾਗ ਲੈਣਗੇ। ਇਸ ਨਾਲ ਇਹਨਾਂ ਨੂੰ ਪਬਲਿਕ ਸਪੀਕਿੰਗ ਜ਼ਰੀਏ ਆਪਣੀ ਅਵਾਜ਼ ਨੂੰ ਵੱਡਾ ਮੰਚ ਸਾਂਝਾ ਕਰਨ ਦਾ ਮੌਕਾ ਮਿਲੇਗਾ।
ਇਸ ਮੌਕੇ ‘ਗੈਸਟ ਆਫ ਆਨਰ’ ਵਜੋਂ ਸਟੇਟ ਆਫ ਪਲੀਸਤੀਨ ਦੀ ਐਂਬੈਸੀ ਤੋਂ ਐਂਬੈਸਡਰ ਬਸੀਮ ਐਫ. ਫੈਲਿਸ ਦੀ ਵਿਸ਼ੇਸ਼ ਹਾਜ਼ਰੀ ਹੋਵੇਗੀ। ਰਾਜਿੰਦਰ ਸਿੰਘ ਚਾਨੀ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਐਸੇ ਮੰਚਾਂ ‘ਤੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਤਾਂ ਜੋ ਉਹਨਾਂ ਦੇ ਆਤਮ ਵਿਸ਼ਵਾਸ ਅਤੇ ਤਜਰਬੇ ਵਿੱਚ ਵਾਧਾ ਹੋ ਸਕੇ।
ਇਹ ਚੈਂਪੀਅਨਸ਼ਿਪ ਬੇਸ਼ੱਕ ਭਵਿੱਖ ਵਿੱਚ ਨੌਜਵਾਨਾਂ ਨੂੰ ਇਕ ਨਵੀਂ ਦਿਸ਼ਾ ਦੇਣ ਵਿੱਚ ਸਹਾਇਕ ਸਾਬਤ ਹੋਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।