ਲੁਧਿਆਣਾ, 15 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੀ ਰੈਡੀਮੇਡ ਕੱਪੜਾ ਮਾਰਕੀਟ ਗਾਂਧੀ ਨਗਰ ਨੇੜੇ ਮੁਹੱਲਾ ਫਤਿਹਗੜ੍ਹ ਲਵ ਕੁਸ਼ ਨਗਰ ਵਿੱਚ ਦੋ ਦੁਕਾਨਾਂ ਨੂੰ ਅੱਗ ਲੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਮੀ ਲੱਗੀ ਅਤੇ ਕਰੀਬ 3 ਗੱਡੀਆਂ ਦੀ ਮਦਦ ਨਾਲ 2 ਘੰਟੇ ‘ਚ ਇਸ ‘ਤੇ ਕਾਬੂ ਪਾ ਲਿਆ ਗਿਆ।
ਜਾਣਕਾਰੀ ਦਿੰਦਿਆਂ ਫਾਇਰ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਅੱਗ ਇੱਕ ਦੁਕਾਨ ਨੂੰ ਲੱਗੀ ਅਤੇ ਬਾਅਦ ਵਿੱਚ ਦੂਜੀ ਦੁਕਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਗਗਨ ਕੁਮਾਰ ਨੇ ਦੱਸਿਆ ਕਿ ਅੱਗ ਸਾਡੀ ਏ.ਪੀ.ਐਂਟਰਪ੍ਰਾਈਜ਼ ਦੀ ਦੁਕਾਨ ਨੰਬਰ 12 ਅਤੇ ਨਾਲ ਲੱਗਦੀ ਦੁਕਾਨ ਵੰਸ਼ ਟਰੇਡਰ ਨੂੰ ਲੱਗੀ ਅਤੇ ਉਸ ਨੇ ਦੱਸਿਆ ਕਿ ਅਸੀਂ ਕਰੀਬ ਇਕ ਮਹੀਨਾ ਪਹਿਲਾਂ ਦੁਕਾਨ ਕਿਰਾਏ ‘ਤੇ ਲੈ ਕੇ ਕੰਮ ਸ਼ੁਰੂ ਕੀਤਾ ਸੀ ਪਰ ਇਸ ਘਟਨਾ ਕਾਰਨ ਸਾਡੇ ਕਰੀਬ 12 ਲੱਖ ਰੁਪਏ ਦੇ ਤਿਆਰ ਕੱਪੜੇ ਸੜ ਕੇ ਸੁਆਹ ਹੋ ਗਏ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।












