ਮੰਡੀ ਗੋਬਿੰਦਗੜ੍ਹ, 15 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਫੋਕਲ ਪੁਆਇੰਟ ’ਚ ਅੱਜ ਸਵੇਰੇ ਪੁਲਿਸ ਅਤੇ ਇਕ ਬਦਮਾਸ਼ ਵਿਚਾਲੇ ਫਿਲਮੀ ਮੁਕਾਬਲਾ ਹੋ ਗਿਆ। ਤਰਨ ਤਾਰਨ ਤੋਂ ਫੜ ਕੇ ਲਿਆਇਆ ਗਿਆ ਇਹ ਬਦਮਾਸ਼, ਜਿਸਨੂੰ ਰਿਮਾਂਡ ’ਤੇ ਲਿਆਇਆ ਗਿਆ ਸੀ, ਹਥਿਆਰ ਦੀ ਰਿਕਵਰੀ ਲਈ ਬੰਦ ਪਈ ਇਕ ਫੈਕਟਰੀ ’ਚ ਲਿਜਾਇਆ ਗਿਆ।
ਮੌਕਾ ਵੇਖਦੇ ਹੀ ਬਦਮਾਸ਼ ਨੇ ਪੁਲਿਸ ’ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਪੰਜਾਬ ਪੁਲਿਸ ਵੀ ਤਿਆਰ ਸੀ – ਜਵਾਬੀ ਕਾਰਵਾਈ ’ਚ ਪੁਲਿਸ ਨੇ ਉਸ ਦੀ ਲੱਤ ’ਚ ਗੋਲੀ ਮਾਰ ਕੇ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਬਦਮਾਸ਼ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ।












