ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਗਰੰਟੀ ਐਕਟ ਬਣਾਇਆ ਜਾਵੇ÷ ਰੁਜ਼ਗਾਰ ਅਧਿਕਾਰ ਅੰਦੋਲਨ ਪੰਜਾਬ

ਪੰਜਾਬ


ਮਾਨਸਾ 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ 134 ਵੇਂ ਜਨਮ ਦਿਨ ਮੌਕੇ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਦੇ ਵਿੱਚ ਹਰ ਇੱਕ ਦੇ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਗਰੰਟੀ ਐਕਟ ਬਣਾਏ ਜਾਣ ਲਈ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਟਰੱਸਟ ਦੇ ਚੇਅਰਮੈਨ ਕਾਮਰੇਡ ਨਛੱਤਰ ਸਿੰਘ ਖੀਵਾ,ਸਾਬਕਾ ਵਿਦਿਆਰਥੀ ਆਗੂ ਨਿੱਕਾ ਸਿੰਘ ਸਮਾਉਂ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਸੋਨੀਆ,ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਤੇ ਸਾਂਝੇ ਬੇਰੁਜ਼ਗਾਰ ਮੋਰਚੇ ਦੇ ਆਗੂ ਅਮਨਦੀਪ ਸਿੰਘ ਸੇਖਾ,ਆਇਸਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਗਗਨਦੀਪ ਕੌਰ ਮੌਜੋ ਦੀ ਪ੍ਰਧਾਨਗੀ ਹੇਠ ਵਿਦਿਆਰਥੀ ਨੌਜਵਾਨਾਂ ਦੀ ਕਨਵੈਂਸ਼ਨ ਕਰਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰੁਜ਼ਗਾਰ ਅਧਿਕਾਰ ਅੰਦੋਲਨ ਪੰਜਾਬ ਦੀ 21 ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਾਂਝੇ ਬੇਰੁਜ਼ਗਾਰ ਮੋਰਚੇ ਵੱਲੋਂ ਹਰਜਿੰਦਰ ਸਿੰਘ ਝੁਨੀਰ,ਪੀ ਐੱਸ ਯੂ ਵੱਲੋਂ ਅਰਵਿੰਦਰ ਆਜ਼ਾਦ,ਰੈਡੀਕਲ ਪੀਪਲਜ਼ ਫੋਰਮ ਵੱਲੋਂ ਕਾਮਰੇਡ ਸੁਖਦਰਸ਼ਨ ਨੱਤ,ਏ ਆਈ ਵਾਈ ਐੱਫ ਵੱਲੋਂ ਹਰਮੇਲ ਸਿੰਘ ਉੱਭਾ,ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਵੱਲੋਂ ਇੰਦਰਜੀਤ ਡੇਲੂਆਣਾ,ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਵੀਰ ਕੌਰ ਨੱਤ,ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਬਿੱਟੂ ਸਿੰਘ ਖੋਖਰ,ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾ,ਆਇਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ, ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਦੇ ਆਗੂ ਪ੍ਰਿਤਪਾਲ ਕੌਰ ਸ਼ੇਰਖਾਂਵਾਲਾ,ਅਮਨਦੀਪ ਸਿੰਘ ਰਾਮਪੁਰ ਮੰਡੇਰ, ਇਨਕਲਾਬੀ ਨੌਜਵਾਨ ਸਭਾ ਵੱਲੋਂ

ਗਗਨਦੀਪ ਸਿੰਘ ਸਿਰਸੀਵਾਲਾ,ਮਾਸਟਰ ਗੁਰਸੇਵਕ ਸਿੰਘ ਪੇਰੋਂ,ਅਸਿਸਟੈਂਟ ਪ੍ਰੋਫੈਸਰ ਸੁਰਿੰਦਰ ਸਿੰਘ,ਪ੍ਰੋਫੈਸਰ ਸੰਤੋਸ਼ ਰਾਣੀ,ਪ੍ਰੋਫੈਸਰ ਦੀਦਾਰ ਸਿੰਘ ਮਾਨਸਾ,ਨਿਰਮਲ ਸਿੰਘ ਰਣਸੀਂਹ ਕਲਾਂ ਅਤੇ ਜਗਸੀਰ ਸਿੰਘ ਲੈਕਚਰਾਰ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਬਣਾਏ ਗਏ ਸੰਵਿਧਾਨ ਨੂੰ ਅੱਜ ਸਮੇਂ ਦੀ ਸਰਕਾਰ ਵੱਲੋਂ ਲੋਕ ਵਿਰੋਧੀ ਸੋਧਾਂ ਕਰਕੇ ਖਤਮ ਕਰਨ ਲਈ ਦੇਸ਼ ਦੇ ਜਨਤਕ ਅਦਾਰਿਆਂ ਵਿੱਚੋਂ ਰੁਜ਼ਗਾਰ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ ਅਤੇ ਬੇਰੁਜ਼ਗਾਰੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਆਗੂਆਂ ਨੇ ਵਿਦਿਆਰਥੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਉ ਸੰਵਿਧਾਨ ਦੀ ਰਾਖੀ ਲਈ ਸੋਧਾਂ ਤੇ ਪਹਿਰਾ ਦਿੰਦਿਆਂ ਲੋਕ ਪੱਖੀ ਕਾਨੂੰਨ ਬਣਵਾਉਣ ਲਈ ਇੱਕਜੁੱਟ ਹੁੰਦਿਆਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਅਹਿਦ ਲੈਂਦਿਆਂ ਹਰ ਇੱਕ ਦੇ ਲਈ ਯੋਗਤਾ ਮੁਤਾਬਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਗਰੰਟੀ ਐਕਟ ਬਣਾਏ ਜਾਣ,ਰਾਜਾਂ ਨੂੰ ਸਿੱਖਿਆ ਨੀਤੀ ਬਣਾਉਣ ਦੇ ਅਧਿਕਾਰ ਦਿੱਤੇ ਜਾਣ,ਸਿਹਤ ਸਹੂਲਤਾਂ ਹਰ ਇੱਕ ਲਈ ਮੁਫਤ ਤੇ ਲਾਜ਼ਮੀ ਹੋਣ,ਹਰ ਇੱਕ ਲਈ ਗੁਜਾਰੇਯੋਗ ਘੱਟ ਤੋਂ ਘੱਟ ਤਨਖਾਹ ਦੀ ਗਰੰਟੀ ਲਈ,ਤਕਨਾਲੋਜੀ ਦੇ ਵਿਕਾਸ ਦੇ ਨਾਲ ਕੰਮ ਦੇ ਘੰਟੇ ਅੱਠ ਤੋਂ ਘਟਾ ਕੇ ਛੇ ਕੀਤੇ ਜਾਣ,ਕੰਮ ਹਫਤਾ ਪੰਜ ਦਿਨਾਂ ਦਾ ਹੋਵੇ ਅਤੇ ਇੱਕ ਹਫਤੇ ਵਿੱਚ 30 ਘੰਟੇ ਕੰਮ ਦੀ ਗਰੰਟੀ ਲਈ ਸੰਘਰਸ਼ ਕਰੀਏ। ਇਸ ਮੌਕੇ ਸਟੇਜ ਦੀ ਸਕੱਤਰ ਦੀ ਭੂਮਿਕਾ ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਨੇ ਬਾਖੂਬੀ ਨਿਭਾਈ ਅਤੇ ਸਾਬਕਾ ਵਿਦਿਆਰਥੀ ਆਗੂ ਹਰਮਨਦੀਪ ਹਿੰਮਤਪੁਰਾ ਵੱਲੋਂ ਰੁਜ਼ਗਾਰ ਅਧਿਕਾਰ ਅੰਦੋਲਨ ਪੰਜਾਬ ਦਾ ਖਰੜਾ ਪੇਸ਼ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।