ਆਂਧਰਾ ਪ੍ਰਦੇਸ਼ : ਕਿਆ ਮੋਟਰਜ਼ ਦੀ ਫੈਕਟਰੀ ‘ਚੋਂ 900 ਇੰਜਣ ਚੋਰੀ, 9 ਵਿਅਕਤੀ ਗ੍ਰਿਫ਼ਤਾਰ

ਨੈਸ਼ਨਲ


ਅਮਰਾਵਤੀ, 21 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਆਂਧਰਾ ਪ੍ਰਦੇਸ਼ ਦੇ ਸ੍ਰੀ ਸੱਤਿਆ ਸਾਈਂ ਜ਼ਿਲ੍ਹੇ ਵਿੱਚ ਸਥਿਤ ਕਿਆ ਮੋਟਰਜ਼ ਦੀ ਫੈਕਟਰੀ ਤੋਂ 900 ਇੰਜਣ ਚੋਰੀ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ 9 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਪੇਨੂਕੋਂਡਾ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਅਜੇ ਵੀ ਇਸ ਵੱਡੀ ਚੋਰੀ ਦੀ ਜਾਂਚ ਕਰ ਰਹੀ ਹੈ, ਜਿਸ ਨੇ ਆਟੋਮੋਬਾਈਲ ਉਦਯੋਗ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ।
ਪੁਲਿਸ ਮੁਤਾਬਕ, “ਹੁਣ ਤੱਕ ਸਿਰਫ 10 ਫੀਸਦੀ ਜਾਂਚ ਹੋਈ ਹੈ। ਗ੍ਰਿਫਤਾਰ ਕੀਤੇ ਗਏ ਨੌਂ ਲੋਕਾਂ ਦੀ ਭੂਮਿਕਾ ਤੇ ਕੰਮ ਕਰਨ ਦੇ ਢੰਗ ਦੀ ਜਾਂਚ ਜਾਰੀ ਹੈ।” ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਚੋਰੀ ਕੀਤੇ ਇੰਜਣਾਂ ਨੂੰ ਕਈ ਰਾਜਾਂ ਵਿੱਚ ਗੈਰਕਾਨੂੰਨੀ ਢੰਗ ਨਾਲ ਵੇਚਿਆ ਗਿਆ ਸੀ, ਜਿਸ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਚੋਰੀ ਬਹੁਤ ਵੱਡੇ ਅਪਰਾਧਿਕ ਜਾਲ ਦਾ ਹਿੱਸਾ ਹੈ ਜੋ ਆਂਧਰਾ ਪ੍ਰਦੇਸ਼ ਦੀ ਹੱਦ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ।
ਕਿਆ ਮੋਟਰਜ਼ ਦੇ ਅਧਿਕਾਰੀਆਂ ਨੇ ਪਿਛਲੇ ਮਹੀਨੇ ਅੰਦਰੂਨੀ ਜਾਂਚ ਦੌਰਾਨ ਇਹ ਚੋਰੀ ਫੜੀ ਸੀ ਕਿ ਇੰਜਣ ਗਾਇਬ ਹਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਗਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।