ਪੋਪ ਫਰਾਂਸਿਸ ਦੇ ਦਿਹਾਂਤ ‘ਤੇ ਭਾਰਤ ‘ਚ ਤਿੰਨ ਦਿਨਾਂ ਰਾਜਕੀ ਸੋਗ ਦਾ ਐਲਾਨ

ਨੈਸ਼ਨਲ


ਨਵੀਂ ਦਿੱਲੀ, 22 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਰੋਮਨ ਕੈਥੋਲਿਕ ਚਰਚ ਦੇ ਇਤਿਹਾਸਕ ਪਹਿਲੇ ਲਾਤੀਨੀ ਅਮਰੀਕੀ ਪੋਪ, ਪੋਪ ਫਰਾਂਸਿਸ ਦਾ ਸੋਮਵਾਰ ਸਵੇਰੇ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਪਿਛਲੇ ਮਹੀਨੇ ਡਬਲ ਨਿਊਮੋਨੀਆ ਦੀ ਚਪੇਟ ’ਚ ਆ ਕੇ 38 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹੇ।
ਉਨ੍ਹਾਂ ਦੀ ਮੌਤ ਦੀ ਖ਼ਬਰ ਆਉਣ ਮਗਰੋਂ ਵਿਸ਼ਵ ਭਰ ਦੇ ਲੀਡਰਾਂ ਵੱਲੋਂ ਸੋਗ ਪ੍ਰਗਟ ਕੀਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪੋਪ ਫਰਾਂਸਿਸ ਦੀ ਮੌਤ ਉੱਤੇ ਦੁੱਖ ਜਤਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਭਾਰਤੀ ਲੋਕਾਂ ਨਾਲ ਖਾਸ ਪਿਆਰ ਭਰਿਆ ਨਾਤਾ ਸੀ।
ਪੋਪ ਫਰਾਂਸਿਸ ਦੇ ਸਨਮਾਨ ਵਿੱਚ ਭਾਰਤ ਸਰਕਾਰ ਵੱਲੋਂ ਤਿੰਨ ਦਿਨਾਂ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਮੁਤਾਬਕ, 22 ਅਤੇ 23 ਅਪ੍ਰੈਲ ਨੂੰ ਦੋ ਦਿਨ ਰਾਜਕੀ ਸੋਗ ਹੋਵੇਗਾ, ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਾਲੇ ਦਿਨ ਵੀ ਇੱਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਹੋਇਆ ਹੈ।
ਇਹ ਦੌਰਾਨ, ਦੇਸ਼ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ, ਅਤੇ ਕਿਸੇ ਵੀ ਕਿਸਮ ਦੀ ਸਰਕਾਰੀ ਮਨੋਰੰਜਨ ਦੀ ਗਤੀਵਿਧੀ ’ਤੇ ਰੋਕ ਲੱਗੀ ਰਹੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।