ਰਿਆਧ, 22 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਦੋ ਦਿਨਾਂ ਦੌਰੇ ‘ਤੇ ਸਾਊਦੀ ਅਰਬ ਪਹੁੰਚਣਗੇ। ਆਪਣੇ ਤੀਜੇ ਕਾਰਜਕਾਲ ਵਿੱਚ ਇਹ ਉਨ੍ਹਾਂ ਦੀ ਪਹਿਲੀ ਸਾਊਦੀ ਫੇਰੀ ਹੈ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (MBS) ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਊਦੀ ਦੌਰੇ ਦਾ ਸੱਦਾ ਦਿੱਤਾ ਸੀ।
ਮੋਦੀ 22 ਅਪ੍ਰੈਲ ਨੂੰ ਸਾਊਦੀ ਅਰਬ ਦੇ ਜੇਦਾਹ ਸ਼ਹਿਰ ਪਹੁੰਚਣਗੇ।ਇਸ ਤੋਂ ਬਾਅਦ ਉਹ ਕ੍ਰਾਊਨ ਪ੍ਰਿੰਸ ਨਾਲ ਮੁਲਾਕਾਤ ਕਰਨਗੇ। ਯੋਗਾ, ਮੀਡੀਆ, ਮਨੋਰੰਜਨ ਅਤੇ ਖੇਡਾਂ ਨੂੰ ਲੈ ਕੇ ਦੋਹਾਂ ਨੇਤਾਵਾਂ ਵਿਚਾਲੇ ਸਮਝੌਤਿਆਂ ‘ਤੇ ਦਸਤਖਤ ਹੋ ਸਕਦੇ ਹਨ।
ਇਸ ਤੋਂ ਬਾਅਦ ਕੱਲ ਯਾਨੀ 23 ਅਪ੍ਰੈਲ ਨੂੰ ਮੋਦੀ ਸਾਊਦੀ ਅਰਬ ਦੀ ਇੱਕ ਫੈਕਟਰੀ ਵਿੱਚ ਭਾਰਤੀ ਕਾਮਿਆਂ ਨਾਲ ਮੁਲਾਕਾਤ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਮਿਡਲ ਈਸਟ ‘ਚ ਕੁੱਲ 92 ਲੱਖ ਭਾਰਤੀ ਕੰਮ ਕਰਦੇ ਹਨ, ਜਿਨ੍ਹਾਂ ‘ਚੋਂ ਕਰੀਬ 27 ਲੱਖ ਸਾਊਦੀ ‘ਚ ਕੰਮ ਕਰਦੇ ਹਨ।















