ਮੋਹਾਲੀ 22 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਧਰਤੀ ਦਿਵਸ ਪਹਿਲੀ ਵਾਰ 22 ਅਪ੍ਰੈਲ 1970 ਨੂੰ ਸਯੁੰਕਤ ਰਾਜ ਅਮਰੀਕਾ ਵਿੱਚ ਮਨਾਇਆ ਗਿਆ ਸੀ।ਮਨੁੱਖ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਧਰਤੀ ਨੂੰ ਹਰ ਤਰਾਂ ਨੁਕਸਾਨ ਪਹੁੰਚਾ ਰਿਹਾ ਹੈ।ਇਸ ਕਾਰਨ ਕਈ ਥਾਂਵਾਂ ਤੇ ਗਲੋਬਲ ਵਾਰਮਿੰਗ, ਜਲਵਾਯੂ ਪਰਿਵਰਤਨ ਅਤੇ ਹੜ੍ਹਾਂ ਵਰਗੀਆਂ ਤਬਦੀਲੀਆਂ ਵੇਖਣ ਨੂੰ ਮਿਲਦੀਆਂ ਹਨ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਜਰੂਰੀ ਹੈ।ਹਰ ਸਾਲ ਧਰਤੀ ਦਿਵਸ ਮਨਾਉਣ ਲਈ ਇੱਕ ਥੀਮ ਚੁਣਿਆ ਜਾਂਦਾ ਹੈ।ਇਸ ਸਾਲ ਦਾ ਥੀਮ ਹੈ ‘ਸਾਡੀ ਸ਼ਕਤੀ,ਸਾਡੀ ਧਰਤੀ’ ‘Our Power,Our Earth’ ਹੈ।ਇਸ ਰਾਹੀ ਉਦੇਸ਼ ਭਵਿੱਖ ਵਿੱਚ ਖਤਮ ਹੋ ਰਹੇ ਊਰਜਾ ਸਰੋਤਾਂ ਮੁੜ ਵਰਤੋਂਯੋਗ ਬਣਾਉਣ ਲਈ ਜਾਗਰੂਕ ਕਰਨਾ ਹੈ।

ਸਕੂਲ ਆਫ ਐਮੀਨੈਸ ਬਾਕਰਪੁਰ ਵਿਖੇ ਜਿਲ੍ਹਾ ਸਿੱਖਿਆ ਅਫਸਰ ਡਾ.ਗਿੰਨੀ ਦੁੱਗਲ ਦੇ ਦਿਸ਼ਾ-ਨਿਰਦੇਸ਼ ,ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਜੀਵ ਵਿਗਿਆਨ ਲੈਕਚਰਾਰ ਕਮਲਜੀਤ ਕੌਰ ਦੀ ਯੋਗ ਅਗਵਾਈ ਵਿੱਚ ਸਕੂਲ ਦੋ ਹੋਣਹਾਰ ਵਿਦਿਆਰਥੀਆਂ ਦੇ ਨਾਲ ਧਰਤੀ ਦਿਵਸ ਮਨਾਇਆ ਗਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਰਾਣੀ ਨੇ ਵਿਦਿਆਰਥੀਆਂ ਨੂੰ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਤਬਦੀਲੀ ਬਾਰੇ ਜਾਣਕਾਰੀ ਦਿੰਦਿਆ ਧਰਤੀ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।ਲੈਕਚਰਾਰ ਕਮਲਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਸਭ ਧਿਆਨ ਵਾਤਾਵਰਨ ਨੂੰ ਬਚਾਉਣ ਵੱਲ ਆਕਰਸ਼ਿਕ ਕਰਨਾ ਅਤੇ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਾ ਹੈ।ਹਰ ਕੋਈ ਧਰਤੀ ਨੂੰ ਖੁਸ਼ ਰੱਖਣ ਅਤੇ ਸੰਭਾਲ ਕਰਨ ਲਈ ਯੋਗਦਾਨ ਪਾਉਣ ਲਈ ਵਚਨਬੱਧ ਹੋਵੇ।ਆਉਣ ਵਾਲੀਆ ਪੀੜੀਆਂ ਲਈ ਧਰਤੀ ਨੂੰ ਸਿਹਤਮੰਦ ਅਤ ਖੁਸ਼ਹਾਲ ਰੱਖਣਾ ਹਰੇਕ ਪੀੜ੍ਹੀ ਦੀ ਜਿੰਮੇਵਾਰੀ ਹੈ।















