ਐਸਯੂਵੀ ਨਦੀ ‘ਚ ਡਿੱਗੀ, 8 ਲੋਕਾਂ ਦੀ ਮੌਤ 6 ਜ਼ਖਮੀ

ਨੈਸ਼ਨਲ


ਭੋਪਾਲ, 22 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਅੱਜ ਮੰਗਲਵਾਰ ਨੂੰ ਇੱਕ ਵੱਡੀ ਦੁਰਘਟਨਾ ਵਾਪਰੀ ਜਦੋਂ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਸਿਮਰੀ ਪਿੰਡ ਨੇੜੇ ਇੱਕ ਐਸਯੂਵੀ ਪੁਲ ਤੋਂ ਸੁੱਕੀ ਨਦੀ ਵਿੱਚ ਜਾ ਡਿੱਗੀ। ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ ਹਨ।
ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਨੋਹਟਾ ਥਾਣਾ ਖੇਤਰ ’ਚ ਵਾਪਰਿਆ। ਪੁਲਿਸ ਸੁਪਰਡੈਂਟ ਸ਼ਰੂਤ ਕੀਰਤੀ ਸੋਮਵੰਸ਼ੀ ਦੇ ਅਨੁਸਾਰ, ਡਰਾਈਵਰ ਵਾਹਨ ’ਤੇ ਕੰਟਰੋਲ ਗੁਆ ਬੈਠਾ ਸੀ ਜਿਸ ਕਾਰਨ ਐਸਯੂਵੀ ਪੁਲ ਤੋਂ ਸੁਨਾਰ ਨਦੀ ਵਿੱਚ ਜਾ ਡਿੱਗੀ।
ਪਤਾ ਲੱਗਿਆ ਹੈ ਕਿ ਪੀੜਤ ਜਬਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਘਾਟ ਪਿਪਾਰੀਆ ਪਿੰਡ ਤੋਂ ਦੋ ਐਸਯੂਵੀਆਂ ਰਾਹੀਂ ਸਫਰ ਕਰ ਰਹੇ ਸਨ। ਇਸ ਦੌਰਾਨ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।