ਸ਼ਹੀਦ ਭਗਤ ਸਿੰਘ ਹਾਊਸ ਵੱਲੋਂ ਰਾਜਿੰਦਰ ਸਿੰਘ ਚਾਨੀ ਨੇ ਧਰਤੀ ਦਿਵਸ ‘ਤੇ ਬੱਚਿਆਂ ਨੂੰ ਜਾਗਰੂਕਤਾ ਲੈਕਚਰਾਰ ਕੀਤਾ
ਪੀਪਲਜ਼ ਆਰਟ ਪਟਿਆਲਾ ਵੱਲੋਂ ਨਸ਼ਿਆਂ ਦੇ ਕੁਪ੍ਰਭਾਵਾਂ ਬਾਰੇ ਗੀਤਾਂ ਅਤੇ ਕਵਿਤਾਵਾਂ ਰਾਹੀਂ ਜਾਣਕਾਰੀ ਦਿੱਤੀ ਗਈ
ਰਾਜਪੁਰਾ 22 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸ਼ਰਮਾ ਦੀ ਅਗਵਾਈ ਅਤੇ ਸਕੂਲ ਹੈੱਡ ਮਿਸਟ੍ਰੈਸ ਸੁਧਾ ਕੁਮਾਰੀ ਦੀ ਦੇਖ-ਰੇਖ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਧਰਤੀ ਦਿਵਸ ਦੇ ਸਬੰਧ ਵਿੱਚ ਸਵੇਰ ਦੀ ਸਭਾ ਦੌਰਾਨ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਪੀਪਲਜ਼ ਆਰਟ ਪਟਿਆਲਾ ਦੀ ਟੀਮ ਨੇ ਸਤਪਾਲ ਬੰਗਾਂ ਦੀ ਅਗਵਾਈ ਹੇਠ ਉਚੇਚੇ ਤੌਰ ‘ਤੇ ‘ਮਾਤਾ ਧਰਤਿ ਮਹਤੁ’ ਨੁੱਕੜ ਨਾਟਕ ਰਾਹੀਂ ਧਰਤੀ ਵੱਲੋਂ ਦਿੱਤੀਆਂ ਜਾ ਰਹੀਆਂ ਨਿਆਮਤਾਂ ਜਿਵੇਂ ਪਾਣੀ, ਹਰਿਆਵਲ, ਆਦਿ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਨਾਟਕ ਰਾਹੀਂ ਬੱਚਿਆਂ ਨੂੰ ਧਰਤੀ ਨਾਲ ਜੁੜੀ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਪੀਪਲਜ਼ ਆਰਟ ਵੱਲੋਂ ਨਸ਼ਿਆਂ ਵਿਰੁੱਧ ਗੀਤਾਂ ਅਤੇ ਕਵਿਤਾਵਾਂ ਰਾਹੀਂ ਨਸ਼ਿਆਂ ਦੇ ਨੁਕਸਾਨ ਬਾਰੇ ਵੀ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ।
ਸ਼ਹੀਦ ਭਗਤ ਸਿੰਘ ਹਾਊਸ ਵੱਲੋਂ ਹਾਊਸ ਇੰਚਾਰਜ ਰਾਜਿੰਦਰ ਸਿੰਘ ਚਾਨੀ ਨੇ ਵੀ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੇ ਮਹੱਤਵ ਤੇ ਲੈਕਚਰ ਰਾਹੀਂ ਜਾਣਕਾਰੀ ਦਿੱਤੀ।
ਸਕੂਲ ਇੰਚਾਰਜ ਮੀਨਾ ਰਾਣੀ ਨੇ ਮੁੱਖ ਅਧਿਆਪਕਾ ਸੁਧਾ ਕੁਮਾਰੀ ਵੱਲੋਂ ਆਈ ਟੀਮ ਦੇ ਕਲਾਕਾਰਾਂ ਸਤਪਾਲ ਬੰਗਾਂ, ਸੁਰਿੰਦਰਜੀਤ ਸਿੰਘ, ਸਾਹਿਲ ਅਤੇ ਕਾਜਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਕੂਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੀਨੀਅਰ ਅਧਿਆਪਕ ਹਰਜੀਤ ਕੌਰ, ਰੋਜ਼ੀ ਭਟੇਜਾ, ਸੁਨੀਤਾ ਰਾਣੀ, ਮਨਪ੍ਰੀਤ ਸਿੰਘ, ਨਰੇਸ਼ ਧਮੀਜਾ, ਗੁਲਜ਼ਾਰ ਖਾਂ, ਕਿੰਪੀ ਬਤਰਾ, ਜਸਵਿੰਦਰ ਕੌਰ, ਸੋਨੀਆ ਰਾਣੀ, ਕਰਮਦੀਪ ਕੌਰ, ਮੀਨੂੰ ਅਗਰਵਾਲ, ਅਲਕਾ ਗੌਤਮ, ਪੂਨਮ ਨਾਗਪਾਲ, ਅਮਨਦੀਪ ਕੌਰ, ਗੁਰਜੀਤ ਕੌਰ, ਸੁਖਵਿੰਦਰ ਕੌਰ, ਮਨਿੰਦਰ ਕੌਰ, ਅਮਿਤਾ ਤਨੇਜਾ, ਰਵੀ ਕੁਮਾਰ ਆਦਿ ਹਾਜ਼ਰ ਰਹੇ।












