ਪੰਜਾਬ ‘ਚ ਲੱਗੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਵਾਪਸ ਜਾਓ ਦੇ ਨਾਅਰੇ

ਪੰਜਾਬ


ਸੁਨਾਮ, 22 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ), ਕੁਲ ਹਿੰਦ ਕਿਸਾਨ ਸਭਾ ਪੰਜਾਬ ਅਤੇ ਕੁਲ ਹਿੰਦ ਕਿਸਾਨ ਸਭਾ ਅਜੈ ਭਵਨ ਨੇ ਸੁਨਾਮ ਦੇ ਬਖਸ਼ੀਵਾਲਾ ਰੋਡ ‘ਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵਾਂਸ ਅਤੇ ਅਮਰੀਕੀ ਵਣਜ ਸਕੱਤਰ ਦੀ ਭਾਰਤ ਫੇਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਜ਼ਿਲ੍ਹਾ ਸੰਗਰੂਰ ਦੇ ਕਨਵੀਨਰ ਵਰਿੰਦਰ ਕੌਸ਼ਿਕ, ਕੁਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਸੂਬਾਈ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਕੁਲ ਹਿੰਦ ਕਿਸਾਨ ਪੰਜਾਬ ਦੇ ਐਡਵੋਕੇਟ ਮੀਤ ਸਿੰਘ ਜਨਾਲ ਨੇ ਕਿਹਾ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਦੀ ਫੇਰੀ ਦਾ ਮਕਸਦ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣਾ ਹੈ।ਅਮਰੀਕਾ ਦੇ ਮੱਕੀ, ਕਪਾਹ, ਸੋਇਆਬੀਨ, ਚਾਵਲ, ਦਾਲਾਂ, ਤੇਲ ਬੀਜ ਅਤੇ ਦੁੱਧ ਉਤਪਾਦ ਵਰਗੇ ਖੇਤੀ ਉਤਪਾਦ ਭਾਰਤੀ ਬਾਜ਼ਾਰ ਵਿੱਚ ਲਿਆਉਣ ਲਈ ਰਸਤਾ ਸਾਫ਼ ਕਰਨਾ ਹੈ। ਇਸ ਨਾਲ ਭਾਰਤ ਦੀ ਖੇਤੀ ਦਾ ਦਮ ਘੁੱਟ ਜਾਵੇਗਾ। 
ਪ੍ਰਦਰਸ਼ਨਕਾਰੀਆਂ ਨੇ ‘ਜੇਡੀ ਵਾਂਸ ਵਾਪਸ ਜਾਓ, ਖੇਤੀ ਬਚਾਓ, ਦੇਸ਼ ਬਚਾਓ’ ਦੇ ਨਾਅਰੇ ਲਾਏ। ਇਸ ਮੌਕੇ ਪ੍ਰਗਟ ਸਿੰਘ ਗੰਢੂਆਂ, ਨਿਰਮਲ ਸਿੰਘ, ਜਗਦੀਸ਼ ਸਿੰਘ ਬਖਸ਼ੀਵਾਲਾ, ਦਲਜੀਤ ਸਿੰਘ ਗਿੱਲ, ਹਰਭਗਵਾਨ ਸ਼ਰਮਾ, ਰਾਮ ਸਿੰਘ ਰੰਗ ਸਾਜ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।