ਤਰਨਤਾਰਨ, 23 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਤਰਨਤਾਰਨ ਵਿੱਚ ਆਪਣੀ ਭੈਣ ਨੂੰ ਮਿਲਣ ਜਾ ਰਹੇ ਨੌਜਵਾਨ ‘ਤੇ ਬਾਈਕ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਹ ਦ੍ਰਿਸ਼ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਜਾਣਕਾਰੀ ਅਨੁਸਾਰ, ਜਗਬੀਰ ਸਿੰਘ ਨਾਂ ਦੇ ਨੌਜਵਾਨ ਨੂੰ ਇੱਕ ਗੋਲੀ ਖੱਬੇ ਪੱਟ ਵਿੱਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਹੋਰ ਦੋ ਗੋਲੀਆਂ ਵਿੱਚੋਂ ਇੱਕ ਮੋਟਰਸਾਈਕਲ ਨੂੰ ਲੱਗੀ ਅਤੇ ਇੱਕ ਹਵਾਈ ਫਾਇਰ ਸੀ।
ਗੋਲੀਬਾਰੀ ਤੋਂ ਬਚਣ ਲਈ ਜਗਬੀਰ ਸਿੰਘ ਨੇ ਦੌੜ ਕੇ ਨੇੜੇ ਦੇ ਇੱਕ ਘਰ ਵਿੱਚ ਸ਼ਰਨ ਲੈ ਕੇ ਆਪਣੀ ਜਾਨ ਬਚਾਈ।ਉਹ ਇਸ ਵੇਲੇ ਉਹ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿੱਚ ਇਲਾਜ ਅਧੀਨ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਅੰਸ ਪੁੱਤਰ ਗਗਨ ਵਾਸੀ ਗਲੀ ਕੈਂਚੀਆਂ ਵਾਲੀ, ਤਰਨਤਾਰਨ ਅਤੇ ਜਸਨ ਪੁੱਤਰ ਨਾ-ਮਲੂਮ, ਵਾਸੀ ਤਰਨਤਾਰਨ ਖਿਲਾਫ ਕੇਸ ਦਰਜ ਕਰ ਲਿਆ ਹੈ।












