ਸਰਬਜੀਤ ਕੌਰ ਢਿੱਲੋ ਦੀ ਕਿਤਾਬ “ਮੋਹ ਦੀਆਂ ਤੰਦਾਂ” ਲੋਕ ਅਰਪਣ ਕਰਨ ਲਈ ਸਮਾਗਮ 29 ਅਪ੍ਰੈਲ ਨੂੰ ਹੋਵੇਗਾ ;ਪ੍ਰਧਾਨ ਹਰਜਿੰਦਰ ਸਿੰਘ ਸਾਈ ਸੁਕੇਤੜੀ

ਸਾਹਿਤ ਪੰਜਾਬ


ਪਟਿਆਲਾ ,23, ਅਪ੍ਰੈਲ (ਮਲਾਗਰ ਖਮਾਣੋਂ)

ਹਰਫਾਂ ਦੀ ਲੋਅ ਪੰਜਾਬੀ ਸਾਹਿਤਕ ਮੰਚ ਵੱਲੋਂ ਆਪਣਾ ਪਲੇਠਾ ਪੰਜਾਬੀ ਸਾਹਿਤਕ ਸਮਾਗਮ ਮਿਤੀ 29 ਅਪ੍ਰੈਲ 2025 ਨੂੰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਈ ਸੁਕੇਤੜੀ ,ਸੀਨੀਅਰ ਮੀਤ ਪ੍ਰਧਾਨ ਬਾਜਵਾ ਸਿੰਘ , ਜਨਰਲ ਸਕੱਤਰ ਰਾਜੂ ਮੰਡੇਰ ,ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਰਬਜੀਤ ਕੌਰ ਢਿੱਲੋਂ ਦੀ ਸੰਪਾਦਕ ਕੀਤੀ ‘ਮੋਹ ਦੀਆਂ ਤੰਦਾਂ’ ਅਤੇ “ਮੈਂ ਤੇ ਮਾਂ” ਲੇਖਕ ਰਾਜ ਕੁਮਾਰ ਸ਼ਰਮਾ ਧੂਲਕੋਟ ਲੋਕ ਅਰਪਣ ਕੀਤੀਆਂ ਜਾਣਗੀਆਂ। ਇਸ ਸਮਾਗਮ ਵਿੱਚ ਇਲਾਕੇ ਅਤੇ ਦੇਸ਼ ਵਿਦੇਸ਼ ਤੋਂ ਲੇਖਕਾਂ ਅਤੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਾਠਕਾਂ ਨੂੰ ਸਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੀਤ ਪ੍ਰਧਾਨ ਕੁਲਬੀਰ ਸਿੰਘ ਗਿੱਲ, ਸਹਾਇਕ ਸਕੱਤਰ ਮਾਹੀ ਮਿੱਠਾਪੁਰੀਆ, ਕਰਮ ਅਬੋਹਰ ,ਖਜਾਨਚੀ ਰਾਮ ਕੁਮਾਰ ਧੂਲਕੋਟ, ਸਲਾਹਕਾਰ ਜਸਵਿੰਦਰ ਪੰਜਾਬੀ , ਸਹਾਇਕ ਧੰਨਾ ਧਾਲੀਵਾਲ ,ਗੁਰਦੀਪ ਸਿੰਘ ਲੋਟੇ ਆਦੀ ਹਾਜਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।