ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ

ਪੰਜਾਬ

ਮਜ਼ਦੂਰ ਦਿਵਸ ਮੌਕੇ ਮੋਰਿੰਡਾ ਵਿਖੇ ਸ਼ਰਧਾਂਜਲੀ ਸਮਾਗਮ ਕਰਨ ਦਾ ਫੈਸਲਾ

ਮੋਰਿੰਡਾ 23 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਵੱਖ ਵੱਖ ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਕਿਸਾਨ ਜਥੇਬੰਦੀਆਂ ਵਲੋਂ ਕੌਮਾਂਤਰੀ ਮਜ਼ਦੂਰ ਦਿਵਸ਼ ਲੇਬਰ ਚੌਂਕ ਮੋਰਿੰਡਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਲੇਬਲ ਚੋਂਕ ਮੋਰਿੰਡਾ ਵਿਖੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ( ਇਫਟੂ) ਦੇ ਸੀਨੀਅਰ ਮੀਤ ਪ੍ਰਧਾਨ ਰਾਮਦਾਸ ਦੀ ਪ੍ਰਧਾਨਗੀ ਹੇਠ ਹੋਈ ,ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ 1 ਮਈ ਦਾ ਕੌਮਾਂਤਰੀ ਮਜ਼ਦੂਰ ਦਿਹਾੜਾ ਲੇਬਰ ਚੌਂਕ ਵਿਖੇ ਸਾਂਝੇ ਤੌਰ ਤੇ ਮਨਾਇਆ ਜਾਵੇਗਾ। ਇਸ ਮੌਕੇ ਮਜ਼ਦੂਰ ਜਮਾਤ ਦੀ ਜਿੱਤ ਦਾ ਪ੍ਰਤੀਕ ਲਾਲ ਝੰਡਾ ਲਹਿਰਾਇਆ ਜਾਵੇਗਾ। ਇਸ ਉਪਰੰਤ ਕੌਮੀ ਤੇ ਕੌਮਾਂਤਰੀ ਪੱਧਰ ਤੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਕੀਤੇ ਇਤਿਹਾਸਿਕ ਸੰਘਰਸ਼ ਜੋ ਅੱਜ ਵੀ ਸਰਮਾਏਦਾਰੀ ਪ੍ਰਬੰਧ ਦੀ ਨੀਂਦ ਹਰਾਮ ਕਰਦੇ ਹਨ ,ਕਿਉਂਕਿ ਅੱਜ ਮਿਹਨਤਕਸ਼ ਵਰਗ ਨੂੰ ਜੋ ਸਿੱਖਿਆ, ਸਿਹਤ ,ਕਿਰਤ ਕਾਨੂੰਨ ਬੁਨਿਆਦੀ ਸਹੂਲਤਾਂ, ਸਰਕਾਰੀ ਨੌਕਰੀਆਂ, ਪੈਨਸ਼ਨਾਂ, ਭੱਤੇ ਆਂਦੀ ਮਿਲਦੇ ਹਨ ਉਹ ਮਜ਼ਦੂਰ ਜਮਾਤ ਦੀ ਕੁਰਬਾਨੀ ਸਦਕਾ ਪ੍ਰਾਪਤ ਹੋਏ ਹਨ। ਅੱਜ ਦੇਸ਼ ਦੀਆਂ ਹਾਕਮ ਸਰਕਾਰਾਂ ਮਜ਼ਦੂਰਾਂ ਦੀਆਂ ਕੁਰਬਾਨੀਆਂ ਸਦਕਾ ਬਣਾਏ ਕਿਰਤ ਕਾਨੂੰਨਾਂ ਨੂੰ ਕਾਰਪੋਰੇਟਾਂ ਦੇ ਮੁਨਾਫਿਆਂ ਦੀ ਗਰੰਟੀ ਤਹਿਤ ਚਾਰ ਕਿਰਤ ਕਰੋਡਾਂ ਵਿੱਚ ਤਬਦੀਲ ਕਰਨ, ਨਿਜੀਕਰਨ, ਪੰਚਾਇਤੀਕਰਨ, ਠੇਕੇਦਾਰੀ ਪ੍ਰਬੰਧ, ਕੱਚੀ ਭਰਤੀ ,ਬਿਨਾਂ ਭੱਤਿਆਂ, ਪੈਨਸ਼ਰੀ ਲਾਭਾਂ ਤੋਂ ਤਨਖਾਹਾਂ ਦਾ ਪੈਟਰਨ ਲਾਗੂ ਕਰ ਰਹੀਆਂ ਹਨ। ਮਜ਼ਦੂਰਾਂ ,ਮੁਲਾਜ਼ਮਾਂ ਦੀਆਂ ਉਜਰਤਾਂ ਜਾਮ ਕੀਤੀਆਂ ਗਈਆਂ ਹਨ। ਸਮਾਗਮ ਦੌਰਾਨ ਇਹਨਾਂ ਸਮਸਿਆ ਤੇ ਚਰਚਾ ਕੀਤੀ ਜਾਵੇਗੀ। ਇਸ ਮੌਕੇ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਆਗੂਆਂ ਤੋਂ ਇਲਾਵਾ ਟੈਕਨੀਕਲ ਮਕੈਨਿਕਲ ਯੂਨੀਅਨ ਵੱਲੋਂ ਬਲਜੀਤ ਸਿੰਘ ਹਿੰਦੂਪੁਰ, ਡੀ ਐਮ ਐਫ ਵੱਲੋਂ ਸੁੱਖ ਰਾਮ ਕਾਲੇਵਾਲ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਜ਼ਿਲ੍ਹਾ ਕਨਵੀਨਰ ਬਲਜਿੰਦਰ ਸਿੰਘ ਕਜੌਲੀ, ਆਊਟਸੋਰਸਿੰਗ ਜਲ ਸਪਲਾਈ ਯੂਨੀਅਨ ਦੇ ਵਿਜੇ ਕਜੌਲੀ, ਵਿਦਿਆਰਥੀ ਆਗੂ ਰਾਣਾ ਪ੍ਰਤਾਪ, ਨਿਰਮਲ ਸਿੰਘ ਅਜਮੇਰ ਸਿੰਘ ਅਵਤਾਰ ਸਿੰਘ, ਨੈਬ ਸਿੰਘ, ਜਸਵਿੰਦਰ ਸਿੰਘ, ਜੱਗਾ ਸਿੰਘ , ਸੁਲਖਣ ਸਿੰਘ, ਸੁਖਵਿੰਦਰ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਤੂਰ, ਪ੍ਰਿੰਸੀਪਲ ਬਾਵਾ ਸਿੰਘ ਲੱਧੜ, ਅਤੇ ਭਾਗ ਸਿੰਘ ਮਕੜੌਨਾ ਆਦਿ ਆਗੂ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।