17 ਸਾਲਾ ਵਿਦਿਆਰਥਣ ਨੇ ਮਰਨ ਤੋਂ ਬਾਅਦ ਵੀ ਬਖਸ਼ੀ ਤਿੰਨ ਲੋਕਾਂ ਨੂੰ ਜ਼ਿੰਦਗੀ

ਪੰਜਾਬ


ਫਤਹਿਗੜ੍ਹ ਸਾਹਿਬ , 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ 17 ਸਾਲਾ ਵਿਦਿਆਰਥਣ ਹਰਪ੍ਰੀਤ ਕੌਰ, ਜੋ ਬੀਸੀਏ ਦਾ ਕੋਰਸ ਕਰ ਰਹੀ ਸੀ, ਕੋਠੇ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਈ ਸੀ ਅਤੇ ਪੀਜੀਆਈ ਚੰਡੀਗੜ੍ਹ ਵਿੱਚ ਦੋ ਦਿਨ ਮਗਰੋਂ ਜ਼ਿੰਦਗੀ ਨੂੰ ਅਲਵਿਦਾ ਕਹਿ ਗਈ।
ਪਰ ਉਸ ਨੇ ਮੌਤ ਤੋਂ ਬਾਅਦ ਵੀ ਤਿੰਨ ਜ਼ਿੰਦਗੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ। ਹਰਪ੍ਰੀਤ ਦੇ ਪਰਿਵਾਰ ਨੇ ਦੁਖ ਦੀ ਇਸ ਘੜੀ ’ਚ ਅੰਗਦਾਨ ਜਿਹਾ ਵੱਡਾ ਕਦਮ ਚੁੱਕ ਕੇ ਇਕ ਮਿਸਾਲ ਕਾਇਮ ਕੀਤੀ।
ਹਰਪ੍ਰੀਤ ਦੇ ਪਿਤਾ ਸੁਰਿੰਦਰ ਸਿੰਘ, ਜੋ ਪੇਸ਼ੇ ਵਜੋਂ ਮਕੈਨਿਕ ਹਨ, ਨੇ ਭਾਵੁਕ ਲਹਜੇ ’ਚ ਕਿਹਾ, “ਮੇਰੀ ਧੀ ਤਾਂ ਹੁਣ ਸਾਡੇ ਨਾਲ ਨਹੀਂ, ਪਰ ਉਸ ਦੇ ਅੰਗ ਕਈ ਪਰਿਵਾਰਾਂ ਦੀ ਜ਼ਿੰਦਗੀ ਬਣੇ। ਇਹ ਮੇਰੇ ਲਈ ਮਾਣ ਦੀ ਗੱਲ ਹੈ।”
ਹਰਪ੍ਰੀਤ ਦੇ ਜਿਗਰ, ਦੋ ਕਿਡਨੀਆਂ ਅਤੇ ਹੋਰ ਅੰਗ ਚੰਡੀਗੜ੍ਹ, ਮੋਹਾਲੀ ਤੇ ਸੋਲਨ ਦੇ ਤਿੰਨ ਮਰੀਜ਼ਾਂ ਨੂੰ ਦਿੱਤੇ ਗਏ, ਜੋ ਲੰਮੇ ਸਮੇਂ ਤੋਂ ਇਲਾਜ ਲਈ ਇੰਤਜ਼ਾਰ ਕਰ ਰਹੇ ਸਨ।ਸ਼ਹਿਰ ਦੇ ਲੋਕਾਂ ਵਿਚ ਹਰਪ੍ਰੀਤ ਦੇ ਪਰਿਵਾਰ ਦੀ ਇਸ ਨਿਸ਼ਕਾਮ ਭੇਟ ਲਈ ਭਾਰੀ ਸਤਿਕਾਰ ਦੇ ਜਜ਼ਬਾਤ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।