ਟਾਂਡਾ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਟਾਂਡਾ ਨੇੜਲੇ ਪਿੰਡ ਕੁਰਾਲਾ ’ਚ ਉਦੋਂ ਸੋਗ ਦੀ ਲਹਿਰ ਦੌੜ ਗਈ ਹੈ ਜਦੋਂ ਇੱਥੋਂ ਦੇ ਵਸਨੀਕ ਪ੍ਰੀਤਮਪਾਲ ਸਿੰਘ ਕਾਲਾ (ਉਮਰ 42 ਸਾਲ) ਦੀ ਦੁਬਈ ’ਚ ਦਿਲ ਦੇ ਦੌਰੇ ਨਾਲ ਮੌਤ ਹੋ ਗਈ
ਮਿਲੀ ਜਾਣਕਾਰੀ ਅਨੁਸਾਰ, ਪ੍ਰੀਤਮਪਾਲ ਸਿੰਘ ਲਗਭਗ ਛੇ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਖਾਤਰ ਦੁਬਈ ਗਿਆ ਸੀ। ਕੋਰੋਨਾ ਦੌਰਾਨ ਕੰਮ ਘੱਟ ਗਿਆ ਸੀ, ਪਰ ਹੌਂਸਲਾ ਨਾ ਹਾਰਦੇ ਹੋਏ ਉਸ ਨੇ ਮੁੜ ਕਮਾਈ ਦੀ ਰਾਹ ਫੜੀ ਅਤੇ ਹਾਲ ਹੀ ’ਚ ਉਹ ਡਰਾਇਵਰ ਦੀ ਨੌਕਰੀ ਕਰ ਰਿਹਾ ਸੀ।
ਦੁੱਖਦਾਈ ਘਟਨਾ 21 ਅਪ੍ਰੈਲ ਨੂੰ ਸਵੇਰੇ ਵਾਪਰੀ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਥੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਵੱਡੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਪ੍ਰੀਤਮਪਾਲ ਦੀ ਲਾਸ਼ ਅੱਜ ਪਿੰਡ ਪਹੁੰਚ ਰਹੀ ਹੈ। ਅੰਤਿਮ ਸਸਕਾਰ ਉਨ੍ਹਾਂ ਦੇ ਮੂਲ ਪਿੰਡ ਕੁਰਾਲਾ ’ਚ ਦੁਪਹਿਰ 12 ਵਜੇ ਧਾਰਮਿਕ ਰਸਮਾਂ ਦੇ ਨਾਲ ਕੀਤਾ ਜਾਵੇਗਾ।ਪਿੰਡ ਕੁਰਾਲਾ ’ਚ ਪਰਿਵਾਰ ਤੇ ਸਾਰਾ ਪਿੰਡ ਇਸ ਅਚਾਨਕ ਘਟਨਾ ਨਾਲ ਸਦਮੇ ’ਚ ਹੈ।












