ਪੋਪ ਫਰਾਂਸਿਸ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੈਟੀਕਨ ਲਈ ਰਵਾਨਾ

ਨੈਸ਼ਨਲ

ਨਵੀਂ ਦਿੱਲੀ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਵੈਟੀਕਨ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਘੱਟ ਗਿਣਤੀ ਮੰਤਰੀ ਕਿਰਨ ਰਿਜਿਜੂ, ਰਾਜ ਮੰਤਰੀ ਜਾਰਜ ਕੁਰੀਅਨ ਅਤੇ ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੋਸ਼ੂਆ ਡਿਸੂਜ਼ਾ ਵੀ ਸਨ।
ਪੋਪ ਦੀ 21 ਅਪ੍ਰੈਲ ਨੂੰ 88 ਸਾਲ ਦੀ ਉਮਰ ‘ਚ ਸਟ੍ਰੋਕ ਅਤੇ ਦਿਲ ਦੀ ਅਸਫਲਤਾ ਤੋਂ ਬਾਅਦ ਮੌਤ ਹੋ ਗਈ ਸੀ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੋਕਾਂ ਦੇ ਦਰਸ਼ਨਾਂ ਲਈ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਰੱਖਿਆ ਗਿਆ ਹੈ।
ਅੱਜ ਅੰਤਿਮ ਦਰਸ਼ਨਾਂ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਅੱਜ ਸ਼ਾਮ ਉਸ ਦਾ ਤਾਬੂਤ ਬੰਦ ਕਰ ਦਿੱਤਾ ਜਾਵੇਗਾ। ਪੋਪ ਦਾ ਅੰਤਿਮ ਸਸਕਾਰ 26 ਅਪ੍ਰੈਲ ਯਾਨੀ ਭਲਕੇ ਨੂੰ ਹੋਵੇਗਾ। ਅੰਤਿਮ ਸਸਕਾਰ ‘ਤੇ ਦੁਨੀਆ ਭਰ ਦੇ ਨੇਤਾ ਅਤੇ ਆਮ ਲੋਕ ਇਕੱਠੇ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।