ਓਲਡ ਐਸੋਏਸ਼ਨ ਬਣਾਉਣ ਲਈ ਕੀਤੀਆਂ ਵਿਚਾਰਾਂ
ਸ੍ਰੀ ਚਮਕੌਰ ਸਾਹਿਬ,26, ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਭਲਵਾਲ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਦੇ ਪੁਰਾਣੇ ਵਿਦਿਆਰਥੀਆਂ ਦੀ ਮੀਟਿੰਗ ਰਕੇਸ਼ ਕੁਮਾਰ ਸਹਿਦੇਵ ,ਮਲਾਗਰ ਸਿੰਘ ਦੀ ਪ੍ਰਧਾਨਗੀ ਹੇਠ ਸਕੂਲ ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਮਲਾਗਰ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਲਾਨਾ ਇਨਾਮ ਵੰਡ ਸਮਾਗਮ ਵਿੱਚ ਸਕੂਲ ਵਿੱਚ ਪਹਿਲੀ ਜਮਾਤ ਤੋਂ ਲੈ ਕੇ 1985/86 ਤੇ 1995/96 ਦੇ 10ਵੀਂ ਪਾਸ ਕਰਕੇ ਗਏ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਨੇ ਆਪਣੀਆਂ ਯਾਦਾਂ ਦੀ ਸਾਂਝ ਪਾਉਂਦਿਆਂ ਉਹਨਾਂ ਦੀ ਜ਼ਿੰਦਗੀ ਨੂੰ ਤਰਾਸ਼ਣ ਵਿੱਚ ਸਕੂਲ ਦੇ ਇਤਿਹਾਸਕ ਰੋਲ ਅਧਿਆਪਕ ਦੇ ਰੋਲ ਦੀ ਚਰਚਾ ਕੀਤੀ ਅਤੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਕੂਲ ਦੀ ਮਿੱਟੀ ਨੂੰ ਆਪਣਾ ਸਲਾਮ ਭੇਟ ਕੀਤਾ। ਇਹਨਾਂ ਦੱਸਿਆ ਕਿ ਦੇਸ਼, ਵਿਦੇਸ਼ ਵਿੱਚ ਬੈਠੇ ਇਸ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਵੀ ਸਕੂਲ ਦੀ ਮਿੱਟੀ ਨੂੰ ਸਲਾਮ ਭੇਟ ਕੀਤੀ ।ਸਮਾਗਮ ਉਪਰੰਤ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਕੂਲ ਨਾਲ ਇਲਾਕੇ ਅਤੇ ਦੇਸ਼ ਵਿਦੇਸ਼ ਵਿੱਚ ਬੈਠੇ ਪੁਰਾਣੇ ਵਿਦਿਆਰਥੀਆਂ ਨੂੰ ਸਕੂਲ ਦੇ ਇਤਿਹਾਸ ਨਾਲ ਜੋੜਨ ,ਗਰੀਬ ਵਿਦਿਆਰਥੀਆਂ ਦੀ ਭਵਿੱਖ ਨੂੰ ਹੋਰ ਤਰਾਸ਼ਣ ਲਈ ਮਦਦ ਕਰਨ, ਅਤੇ ਇਸ ਸਕੂਲ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਸਕੂਲ ਦੀ ਮੈਨੇਜਮੈਂਟ ਕਮੇਟੀ ਦੀ ਸਹਾਇਤਾ ਕਰਨ ਲਈ ਓਲਡ ਸਟੂਡੈਂਟ ਐਸੋਸੀਏਸ਼ਨ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਆਰਜ਼ੀ ਕਮੇਟੀ ਬਣਾਈ ਗਈ ਜੋ ਸਾਰੇ ਪੁਰਾਣੇ ਵਿਦਿਆਰਥੀਆਂ ਨਾਲ ਸੰਪਰਕ ਕਰਕੇ ਅਤੇ ਅਗਲੀ ਮੀਟਿੰਗ ਵਿੱਚ ਇਸ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਜਾਵੇਗੀ ।ਇਸ ਕਮੇਟੀ ਵਿੱਚ ਰਕੇਸ਼ ਕੁਮਾਰ ਸਹਦੇਵ ,ਮਲਾਗਰ ਸਿੰਘ, ਗੁਰਦੀਪ ਸਿੰਘ ਬਸੀ ਗੁਜਰਾਂ, ਆਕਾਸ਼ਦੀਪ, ਤਰਨ ਕਪੂਰ, ਦੀਪਕ ਸੂਦ, ਬਿਕਰਮ ਸਿੰਘ ਆਦਿ ਸ਼ਾਮਿਲ ਕੀਤੇ ਗਏ । ਮੀਟਿੰਗ ਵਿੱਚ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਇਸ ਘਣਾਉਣੀ ਕਾਰਵਾਈ ਦੀ ਨਿਖੇਦੀ ਕੀਤੀ ਗਈ। ਮੀਟਿੰਗ ਵਿੱਚ ਅਮਰਜੀਤ ਸਿੰਘ ਢਿੱਲੋ, ਵਿਜੇ ਕੁਮਾਰ, ਅਨਿਲ ਕੁਮਾਰ, ਦੀਪਕ ਸੂਦ, ਤਰਨ ਕੁਮਾਰ, ਆਕਾਸ਼ਦੀਪ ,ਬ੍ਰਹਮ ਸਿੰਘ ਸੰਜੀਵ ਕੁਮਾਰ, ਮੁਰਾਰੀ ਲਾਲ, ਰਜੀਵ ਕੁਮਾਰ, ਗੁਰਦੀਪ ਸਿੰਘ, ਬਹਾਦਰ ਸਿੰਘ, ਮਲਕੀਤ ਸਿੰਘ ਮੁੰਡੀਆ ,ਮਨਪ੍ਰੀਤ ਸਿੰਘ, ਬਲਜੀਤ ਸਿੰਘ ਚੀਨਾ ਆਦਿ ਹਾਜ਼ਰ ਸਨ।












