ਫ਼ਰੀਦਕੋਟ, 28 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਫ਼ਰੀਦਕੋਟ ਦੇ ਪਿੰਡ ਮਾਨ ਮਰਾੜ ਨਾਲ ਸਬੰਧਤ ਨੌਜਵਾਨ ਗੁਰਵਿੰਦਰ ਸਿੰਘ ਦੀ ਮਨੀਲਾ (ਫ਼ਿਲੀਪੀਨਜ਼) ’ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹੈ। ਗੁਰਵਿੰਦਰ ਸਿੰਘ, ਜੋ ਕਿ ਪਿੰਡ ਦੇ ਸੂਬਾ ਸਿੰਘ ਪ੍ਰੇਮੀ ਦਾ ਬੇਟਾ ਸੀ, ਲਗਭਗ ਦੋ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਮਨੀਲਾ ਗਿਆ ਸੀ।
ਐਤਵਾਰ ਨੂੰ ਪਰਿਵਾਰ ਨੂੰ ਮਿਲੀ ਸੂਚਨਾ ਮੁਤਾਬਕ, ਮਨੀਲਾ ਦੀ ਮਾਰਬਲ ਸਿਟੀ ’ਚ ਗੁਰਵਿੰਦਰ ਨੂੰ ਚਾਰ ਤੋਂ ਪੰਜ ਗੋਲੀਆਂ ਮਾਰੀਆਂ ਗਈਆਂ। ਹਮਲੇ ’ਚ ਗੰਭੀਰ ਜ਼ਖਮ ਹੋਣ ਕਰਕੇ ਗੁਰਵਿੰਦਰ ਦੀ ਮੌਤ ਹੋ ਗਈ। ਪਰਿਵਾਰਕ ਸਰੋਤਾਂ ਨੇ ਦੱਸਿਆ ਕਿ ਇਹ ਹਮਲਾ ਲੁੱਟ ਦੀ ਨੀਅਤ ਨਾਲ ਕੀਤਾ ਗਿਆ।
ਇਸ ਮੌਕੇ ’ਤੇ ਪਿੰਡ ’ਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਵਲੋਂ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਗੁਰਵਿੰਦਰ ਸਿੰਘ ਦਾ ਮ੍ਰਿਤਕ ਸ਼ਰੀਰ ਜਲਦੀ ਤੋਂ ਜਲਦੀ ਵਾਪਸ ਮੁਲਕ ਲਿਆਂਦਾ ਜਾ ਸਕੇ।












