ਜਲੰਧਰ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਨਸ਼ੇ ਦੇ ਨਾਸੂਰ ਨੂੰ ਮਿਟਾਉਣ ਲਈ ਜਲੰਧਰ ਪੁਲਿਸ ਨੇ ਅੱਜ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ।ਥਾਣਾ-1 ਅਧੀਨ ਸਲੇਮਪੁਰ ਵਿਖੇ ਦੋ ਨਸ਼ਾ ਤਸਕਰਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਇਆ ਗਿਆ। ਇਹ ਘਰ ਮਸ਼ਹੂਰ ਤਸਕਰ ਮਹਿਲਾ ਨਿਸ਼ਾ ਖਾਨ (ਅਸ਼ੋਕ ਵਿਹਾਰ) ਅਤੇ ਦੀਪ ਸਿੰਘ ਦੀਪ (ਗੁਰੂ ਅਮਰਦਾਸ ਨਗਰ) ਦੇ ਸਨ।
ਇਹ ਦੋਵੇਂ ਨਸ਼ਾ ਤਸਕਰ ਪਹਿਲਾਂ ਵੀ ਕਈ ਵਾਰ ਕਾਨੂੰਨੀ ਗਿਰੀਫ਼ਟ ਵਿੱਚ ਆ ਚੁੱਕੇ ਹਨ। ਪ੍ਰਸ਼ਾਸਨ ਨੇ ਪੁਲਿਸ ਕਮਿਸ਼ਨਰ ਅਤੇ ਨਗਰ ਨਿਗਮ ਦੀ ਅਗਵਾਈ ਹੇਠ ਇਸ ਮੁਹਿੰਮ ਨੂੰ ਅੰਜਾਮ ਦਿੱਤਾ। ਜਦ ਬੁਲਡੋਜ਼ਰ ਨੇ ਘਰਾਂ ਨੂੰ ਢਾਹਣਾ ਸ਼ੁਰੂ ਕੀਤਾ, ਲੋਕਾਂ ਦੀ ਭੀੜ ਇਕੱਠੀ ਹੋ ਗਈ।












