ਲੰਡਾ ਗੈਂਗ ਦੇ ਗੈਂਗਸਟਰ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ਵਿੱਚ ਗੰਭੀਰ ਜ਼ਖ਼ਮੀ

ਪੰਜਾਬ

ਲੁਧਿਆਣਾ, 1 ਮਈ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਪਿੰਡ ਸਾਹਬਾਣਾ ’ਚ ਅੱਜ ਸਵੇਰੇ ਲੰਡਾ ਗੈਂਗ ਦੇ ਇੱਕ ਗੈਂਗਸਟਰ ਵੱਲੋਂ ਪੁਲਿਸ ’ਤੇ ਅਚਾਨਕ ਗੋਲੀਆਂ ਚਲਾਈਆਂ ਗਈਆਂ। ਘਟਨਾ ਦੌਰਾਨ ਪੁਲਿਸ ਵੱਲੋਂ ਦਿੱਤੀ ਗਈ ਜਵਾਬੀ ਕਾਰਵਾਈ ’ਚ ਮੁਲਜ਼ਮ ਗੰਭੀਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ, ਲੁਧਿਆਣਾ ਪੁਲਿਸ ਨੂੰ ਖ਼ੁਫੀਆ ਸੂਚਨਾ ਮਿਲੀ ਸੀ ਕਿ ਲੰਡਾ ਗੈਂਗ ਨਾਲ ਸੰਬੰਧਤ ਮੁਲਜ਼ਮ ਸਾਹਬਾਣਾ ਪਿੰਡ ’ਚ ਛੁਪਿਆ ਹੋਇਆ ਹੈ। ਪੁਲਿਸ ਦੀ ਟੀਮ ਨੇ ਜਦੋਂ ਘੇਰਾ ਪਾਇਆ ਤਾਂ ਮੁਲਜ਼ਮ ਨੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਜ਼ਖਮੀ ਹਾਲਤ ’ਚ ਕਾਬੂ ਕਰ ਲਿਆ।
ਮੌਕੇ ਤੋਂ ਪੁਲਿਸ ਨੇ ਇੱਕ ਗੈਰ-ਕਾਨੂੰਨੀ ਹਥਿਆਰ ਅਤੇ ਕਈ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਜ਼ਖਮੀ ਹਾਲਤ ’ਚ ਮੁਲਜ਼ਮ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦੇ ਅਧਿਕਾਰੀਆਂ ਮੁਤਾਬਕ, ਇਹੀ ਮੁਲਜ਼ਮ 20 ਅਪ੍ਰੈਲ ਨੂੰ ਵਿਜੇ ਨਗਰ ਇਲਾਕੇ ਵਿੱਚ ਗੈਂਗਸਟਰ ਪੁਨੀਤ ਬੈਂਸ ਦੇ ਘਰ ਦੇ ਬਾਹਰ ਹੋਈ ਗੋਲਾਬਾਰੀ ਦੇ ਕੇਸ ’ਚ ਵੀ ਸ਼ਾਮਲ ਹੈ।
ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇਸ ਸਬੰਧੀ ਪਹਿਲਾਂ ਹੀ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਹੁਣ ਮੁਲਜ਼ਮ ਦੀ ਗਿਰਫ਼ਤਾਰੀ ਨਾਲ ਗੈਂਗ ਦੀਆਂ ਹੋਰ ਸਾਜ਼ਿਸ਼ਾਂ ਦਾ ਭੇਦ ਖੁਲ ਸਕਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।