ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਚ ਮੋਰਿੰਡਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ

ਪੰਜਾਬ

ਵੱਖ ਵੱਖ ਮਜ਼ਦੂਰ, ਮੁਲਾਜ਼ਮ ਆਗੂਆਂ ਵਲੋਂ ਸ਼ਰਧਾਂਜਲੀ ਭੇਂਟ

ਮੋਰਿੰਡਾ 1 ਮਈ ,ਬੋਲੇ ਪੰਜਾਬ ਬਿਊਰੋ :

ਵੱਖ ਵੱਖ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਮੋਰਿੰਡਾ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਲਾਲ ਝੰਡਾ ਲਹਿਰਾਉਣ ਦੀ ਰਸਮ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੀਨੀਅਰ ਆਗੂ ਮਲਾਗਰ ਸਿੰਘ ਖਮਾਣੋਂ ਨੇ ਕੀਤੀ। ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਸਬੰਧਤ ਇਫਟੂ ਦੇ ਪ੍ਰਧਾਨ ਦਰਸ਼ਨ ਸਿੰਘ, ਰੁਪਿੰਦਰ ਸਿੰਘ ਬਮਨਾੜਾ, ਠੇਕੇਦਾਰ ਬਲਵੀਰ ਸਿੰਘ ਲਾਲਾ ਅਤੇ ਸਮਾਜ ਸੇਵਕ ਸੁਰਜੀਤ ਕੁਮਾਰ ਨੇ ਕੀਤੀ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਘੇ ਸਮਾਜ ਸੇਵਕ ਕਰਨੈਲ ਸਿੰਘ ਜੀਤ ਨੇ ਆਖਿਆ ਕਿ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਉਂਕਿ ਉਹਨਾਂ ਅਪਣੀਆਂ ਕੀਮਤੀ ਜਾਨਾਂ ਵਾਰ ਕੇ ਸਾਨੂੰ ਕਾਨੂੰਨੀ ਹੱਕ ਲੈ ਕੇ ਦਿੱਤੇ।ਜਿਸ ਕਾਰਨ ਅੱਜ ਅਸੀਂ ਮੌਜਾਂ ਮਾਣ ਰਹੇ ਹਾਂ। ਉਹਨਾਂ ਆਖਿਆ ਕਿ ਅੱਜ ਮੌਜੂਦਾ ਸਰਕਾਰਾਂ ਵਲੋਂ ਮਜ਼ਦੂਰਾਂ, ਮੁਲਾਜ਼ਮਾਂ ਵਿਰੋਧੀਆਂ ਨਿਤੀਆਂ ਤਹਿਤ ਹਰ ਸਰਕਾਰੀ ਅਦਾਰਿਆਂ ਵਿਚ ਠੇਕੇਦਾਰੀ ਸਿਸਟਮ ਲਾਗੂ ਕਰਕੇ ਮਜ਼ਦੂਰਾਂ, ਮੁਲਾਜ਼ਮਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਵਲੋਂ ਚੋਣਾਂ ਸਮੇ ਕੀਤੇ ਵਾਅਦਿਆਂ ਮੁਤਾਬਕ ਠੇਕੇਦਾਰੀ ਸਿਸਟਮ ਖਤਮ ਕਰਕੇ ਹਰ ਸਰਕਾਰੀ ਅਦਾਰਿਆਂ ਵਿਚ ਪੱਕੇ ਮੁਲਾਜ਼ਮ ਭਰਤੀ ਕੀਤੇ ਜਾਣ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ , ਪੰਜਾਬ ਅੰਦਰ ਸਿਖਿਆ ਦਾ ਅਧਿਕਾਰ ਐਕਟ 2009 ਤੁਰੰਤ ਲਾਗੂ ਕਰਕੇ ਕਮਜ਼ੋਰ ਵਰਗ ਨਾਲ ਸਬੰਧਤ ਬਚਿਆਂ ਨੂੰ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਾਖਲ ਕਰਨਾ ਯਕੀਨੀ ਬਣਾਇਆ ਜਾਵੇ। ਅੱਤ ਦੀ ਮਹਿੰਗਾਈ ਨੂੰ ਵੇਖਦਿਆਂ ਮਜ਼ਦੂਰਾਂ ਦੀ ਉਜਰਤ ਵਿਚ ਵੱਡਾ ਵਾਧਾ ਕੀਤਾ ਜਾਵੇ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਮਲਾਗਰ ਸਿੰਘ ਖਮਾਣੋਂ, ਸੀਨੀਅਰ ਆਗੂ ਹਰਮਿੰਦਰ ਸਿੰਘ ਲੱਕੀ,ਅਧਿਆਪਕ ਦਲ ਪੰਜਾਬ ਦੇ ਜਨਰਲ ਸਕੱਤਰ ਹਰਪ੍ਰੀਤ ਸਿੰਘ ਸੰਧੂ, ਸੁਖਦੇਵ ਸਿੰਘ ਕਾਲੇਵਾਲ, ਕਾਮਰੇਡ ਕਾਕਾ ਰਾਮ,ਗੁਰਦਰਸ਼ਨ ਸਿੰਘ ਢੋਲਣ ਮਾਜਰਾ, ਡਾਕਟਰ ਸੀਤਾ ਰਾਮ ਰਾਣਾ,ਕੈ, ਕਰਮਜੀਤ ਸਿੰਘ ਬਡਬਾਲੀ ਸਮੇਤ ਸਮੂਹ ਬੁਲਾਰਿਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਪਣੀ ਏਕਤਾ ਨੂੰ ਹੋਰ ਵਿਸ਼ਾਲ ਕਰਨ ਦਾ ਸਦਾ ਦਿਤਾ ਤਾਂ ਜ਼ੋ ਅਪਣੀਆਂ ਹੱਕੀ ਮੰਗਾਂ ਤੇ ਜ਼ੋਰ ਦਿੱਤਾ ਜਾ ਸਕੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਪੰਚ ਦਲਵੀਰ ਸਿੰਘ ਮੂੰਡੀਆਂ, ਗੁਰਜੀਤ ਸਿੰਘ ਜੀਤੀ ਮੰਡਾਂ, ਸਾਬਕਾ ਸਰਪੰਚ ਜਰਨੈਲ ਸਿੰਘ ਸਲੇਮਪੁਰ, ਦਵਿੰਦਰ ਸਿੰਘ ਦੇਵਗਨ, ਪ੍ਰਿ ਬਲਵੀਰ ਸਿੰਘ ਛਿੱਬਰ, ਗੁਰਮੁੱਖ ਸਿੰਘ ਸੰਤ ਨਗਰ,ਸੁਪਰਡੈਂਟ ਭਾਗ ਸਿੰਘ ਮਕੜੌਨਾ, ਸੁਖਰਾਮ ਸਿੰਘ ਕਾਲੇਵਾਲ, ਦਿਦਾਰ ਸਿੰਘ ਢਿੱਲੋਂ, ਵਿਜੇ ਕੁਮਾਰ,ਬਲਜਿੰਦਰ ਸਿੰਘ ਕਜੌਲੀ, ਬਲਜੀਤ ਸਿੰਘ ਹਿੰਦੂਪੁਰ,ਕੈ ਮੇਹਰ ਸਿੰਘ,ਮਾਂ ਸਰਬਜੀਤ ਸਿੰਘ ਸੰਤ ਨਗਰ,ਮਾਂ ਅਮਰਜੀਤ ਸਿੰਘ, ਦਵਿੰਦਰ ਸਿੰਘ ਸੁਪਰਡੈਂਟ,ਡਾ ਜੋਰਾ ਸਿੰਘ, ਸੇਵਾ ਸਿੰਘ ਭੂਰੜੇ, ਸੁਰਿੰਦਰ ਸਿੰਘ, ਹਰਨੇਕ ਸਿੰਘ, ਗੁਰਜੀਤ ਸਿੰਘ ਏਕਮ ਹਸਪਤਾਲ, ਸੁਲਖਣ ਸਿੰਘ, ਸਪਿੰਦਰ ਸਿੰਘ ਸੋਨੀ,ਲਾਭ ਸਿੰਘ ਫੋਜੀ ਮੂੰਡੀਆ, ਬਲਵਿੰਦਰ ਸਿੰਘ ਆਦਿ ਆਗੂ ਹਾਜਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।