ਐਨਆਈਏ ਵਲੋਂ ਪੰਜਾਬ ‘ਚ ਕਈ ਥਾਂਈਂ ਛਾਪੇਮਾਰੀ

ਨੈਸ਼ਨਲ

ਨਵੀਂ ਦਿੱਲੀ, 3 ਮਈ ,ਬੋਲੇ ਪੰਜਾਬ ਬਿਊਰੋ :
ਕੌਮੀ ਜਾਂਚ ਏਜੰਸੀ (NIA) ਨੇ ਖਾਲਿਸਤਾਨੀ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੈਂਗਸਟਰ ਹੈਪੀ ਪਾਸੀਅਨ ਨਾਲ ਸਬੰਧਤ ਅਤਿਵਾਦੀ ਸਾਜ਼ਿਸ਼ ਦੀ ਜਾਂਚ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਛਾਪੇ ਮਾਰੇ ਹਨ।
ਇਹ ਛਾਪੇ ਗੁਰਦਾਸਪੁਰ, ਬਟਾਲਾ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਅੰਮ੍ਰਿਤਸਰ ਅਤੇ ਫਰੀਦਕੋਟ ਦੇ ਕੁੱਲ 17 ਥਾਵਾਂ ’ਤੇ ਮਾਰੇ ਗਏ। ਜਾਂਚ ਦੌਰਾਨ NIA ਨੇ ਮੋਬਾਈਲ ਫੋਨ, ਡਿਜੀਟਲ ਡਿਵਾਈਸਾਂ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਸਮੇਤ ਕਈ ਸਬੂਤ ਬਰਾਮਦ ਕੀਤੇ ਹਨ।
ਏਜੰਸੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਇਹ ਕਾਰਵਾਈ ਹੈਪੀ ਪਾਸੀਅਨ ਦੇ ਨਜ਼ਦੀਕੀ ਲੋਕਾਂ ਅਤੇ ਵਿਦੇਸ਼ਾਂ ਵਿੱਚ ਉਸ ਦੇ ਸਾਥੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ।ਹੈਪੀ ਪਾਸੀਅਨ, ਜੋ ਇਸ ਸਮੇਂ ਅਮਰੀਕਾ ਵਿੱਚ ਹੈ, ਪਿਛਲੇ ਮਹੀਨੇ ਉੱਥੇ ਗ੍ਰਿਫ਼ਤਾਰ ਹੋਇਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।