ਨਾਨ – ਮੈਡੀਕਲ ਦੇ ਵਿੱਚ 94.75 ਅੰਕ…. ਕੰਪਿਊਟਰ ਸਾਇੰਸ ਦੇ ਵਿੱਚ ਇੰਜੀਨੀਅਰਿੰਗ ਕਰਨਾ ਹੀ ਮੇਰਾ ਉਦੇਸ਼ : ਸਮਰਵੀਰ ਸਿੰਘ.

ਪੰਜਾਬ

ਮੋਹਾਲੀ 3 ਮਈ ,ਬੋਲੇ ਪੰਜਾਬ ਬਿਊਰੋ :

ਨਾਨ- ਮੈਡੀਕਲ ਦੇ ਵਿੱਚ 94.75 ਅੰਕ ਲੈਣ ਵਾਲੇ ਵਾਈ.ਪੀ.ਐਸ. ਸਕੂਲ ਫੇਜ਼ -7 , ਮੋਹਾਲੀ ਦੇ ਸਮਰਵੀਰ ਸਿੰਘ ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਕਰਕੇ ਇੰਜੀਨੀਅਰ ਬਣਨਾ ਹੀ ਮੇਰਾ ਉਦੇਸ਼ ਚਾਹੁੰਦਾ ਹੈ,ਸਕੂਲ ਦੀ ਪੜ੍ਹਾਈ ਰੈਗੂਲਰ ਕਰਨ ਦੇ ਨਾਲ -ਨਾਲ ਜਨਵਰੀ ਮਹੀਨੇ ਵਿੱਚ ਪ੍ਰੀ -ਬੋਰਡ ਪੇਪਰ ਦੇ ਬਾਅਦ ਘਰ ਵਿੱਚ ਰਹਿ ਕੇ ਹੀ 6 ਤੋਂ 8 ਘੰਟੇ ਪੜ੍ਹਾਈ ਕੀਤੀ, ਸਮਰਵੀਰ ਸਿੰਘ ਨੇ ਆਪਣੀ ਸਫਲਤਾ ਦਾ ਸਾਰਾ ਸਿਹਰਾ ਮਾਤਾ- ਪਿਤਾ ਅਤੇ ਮਾਮਾ ਨੂੰ ਦਿੱਤਾ, ਸਮਰਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਮਵੀਰ ਸਿੰਘ- ਚੱਠਾ ਬਿਜਨਸਮੈਨ ਹਨ ਅਤੇ ਮਾਤਾ ਅਮਨਦੀਪ ਕੌਰ ਘਰੇਲੂ ਔਰਤ ਹੈ ,ਸਮਰਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਲਸ ਟੂ ਦੀ ਪੜ੍ਹਾਈ ਦੇ ਦੌਰਾਨ ਕਿਸੇ ਵੀ ਵਿਸ਼ੇ ਦੇ ਤੋਂ ਡਰਿਆ ਨਹੀਂ,ਬਲਕਿ ਉਸ ਨੂੰ ਆਪਣੀ ਤਾਕਤ ਬਣਾ ਕੇ ਸਾਰਾ ਜੋਰ ਉਸ ਦਾ ਹੱਲ ਕੱਢਣ ਵਿੱਚ ਲਗਾਇਆ ਅਤੇ ਪੜ੍ਹਾਈ ਵਿੱਚ ਲਗਾਤਾਰਤਾ ਹਮੇਸ਼ਾ ਬਣਾਈ ਰੱਖੀ, ਸਮਰਵੀਰ ਸਿੰਘ ਨੇ ਸਪਸ਼ਟ ਕਿਹਾ ਕਿ ਪਲਸ ਟੂ ਦੇ ਵਿੱਚ ਅੰਕਾਂ ਦੇ ਵਿੱਚ ਪ੍ਰਾਪਤ ਕੀਤੀ ਗਈ ਪ੍ਰਤੀਸ਼ਤਤਾ ਦੇ ਵਿੱਚੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਸਫਲਤਾ ਦਾ ਇਹ ਸਿਰਫ ਇੱਕ ਮੂਲ ਮੰਤਰ ਹੈ ਲਗਾਤਾਰ ਇਮਾਨਦਾਰੀ ਨਾਲ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣਾ ਸਾਰਾ ਧਿਆਨ ਸਿਰਫ ਅਤੇ ਸਿਰਫ ਪੜ੍ਹਾਈ ਕਰਕੇ ਚੰਗਾ ਮੁਕਾਮ ਹਾਸਿਲ ਕਰਨ ਦੇ ਵਿੱਚ ਹੀ ਲਗਾਉਣਾ ਚਾਹੀਦਾ ਚਾਹੀਦਾ ਹੈ.

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।