ਕਾਵਿ ਸੰਗ੍ਰਹਿ ‘ਮੋਹ ਦੀਆਂ ਤੰਦਾਂ’ ਤੇ’ ਮੈਂ ਤੇ ਮਾਂ’ ਪੰਜਾਬੀ ਮਾਂ ਬੋਲੀ ਨੂੰ ਦੀ ਝੋਲ਼ੀ ਵਿੱਚ ਪਾਈਆਂ
ਪਟਿਆਲਾ ,3, ਮਈ (ਮਲਾਗਰ ਖਮਾਣੋਂ);
ਭਾਸ਼ਾ ਵਿਭਾਗ ਪਟਿਆਲਾ ਵਿਖੇ ਸਾਹਿਤਕ ਮੰਚ “ਹਰਫ਼ਾਂ ਦੀ ਲੋਅ” ਵੱਲੋਂ ਕਰਵਾਏ ਗਏ ਕਿਤਾਬ ਰਿਲੀਜ਼ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ, ਇਸ ਸਮਾਗਮ ਵਿੱਚ ਸਾਹਿਤ ਜਗਤ ਦੀਆਂ ਸਿਰਮੌਰ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਮੰਚ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਈ, ਜਨਰਲ ਸਕੱਤਰ ਰਾਜੂ ਮੰਡੇਰ , ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸਾਂਝਾ ਕਾਵਿ ਸੰਗ੍ਰਹਿ “ਮੋਹ ਦੀਆਂ ਤੰਦਾਂ” ਲੋਕ ਅਰਪਣ ਕੀਤਾ ਗਿਆ।
ਇਸ ਕਾਵਿ ਸੰਗ੍ਰਹਿ ਵਿੱਚ ਵੱਖ ਵੱਖ ਕਵੀਆਂ ਦੀਆਂ ਰਚਨਾਵਾਂ ਸ਼ੁਸ਼ੋਭਿਤ ਹਨ । ਇਸ ਕਿਤਾਬ ਨੂੰ “ਸਰਬਜੀਤ ਕੌਰ ਢਿੱਲੋਂ ਨੇ” ਬਹੁਤ ਵਧੀਆ ਤਰੀਕੇ ਨਾਲ ਸੰਪਾਦਿਤ ਕੀਤਾ ਹੈ , ਸਾਹਿਤਕ ਮੰਚ, ਸਾਹਿਤਕ ਜਗਤ ਦੀਆਂ ਉੱਗੀਆਂ ਹਸਤੀਆਂ ਨੇ ਸਰਬਜੀਤ ਕੌਰ ਢਿੱਲੋਂ” ਦੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਗਏ ਉਪਰਾਲਿਆਂ ਦੀ ਸ਼ਲਾਂਘਾ ਕੀਤੀ ਗਈ।
ਇਸ ਸਮਾਗਮ ਵਿੱਚ ਲੇਖਕ “ਰਾਜ ਕੁਮਾਰ ਸ਼ਰਮਾ”( ਧੂਲਕੋਟ) ਦੀ ਲਿਖੀ ਕਿਤਾਬ “ਮੈਂ ਤੇ ਮਾਂ” ਵੀ ਰਿਲੀਜ਼ ਕੀਤੀ ਗਈ। ਕਵੀ ਦਰਬਾਰ ਵਿੱਚ ਹਰ ਇੱਕ ਕਵੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਉੱਥੇ ਹੀ ਮੰਚ ਵੱਲੋਂ ਸ਼ਾਮਿਲ ਕਵੀਆਂ ਨੂੰ ਕਿਤਾਬਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰਾਜ ਕੁਮਾਰ ਸ਼ਰਮਾ ਨੇ ਹਾਜ਼ਰ ਦਰਸ਼ਕਾਂ ਨੂੰ ਸਹਿਤ ਨਾਲ ਜੋੜਨ ਲਈ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਗਈ। ਇਸ ਸਮਾਗ਼ਮ ਦੀ
ਪ੍ਰਧਾਨਗੀ ਮੰਡਲ ਵਿਚ
ਜਗਤਾਰ ਸਿੰਘ ਬੈਨੀਪਾਲ ਐਕਟਰ,ਮੂਲ ਚੰਦ ਸ਼ਰਮਾ ਲੇਖਕ ,ਡਾ ਹਰੀਸ਼ ਗਰੋਵਰ ਲੇਖਕ,ਸੁਖਮੰਦਰ ਸ਼ੇਖੋਂ ਹਾਜਰ ਸਨ ।ਸਮਾਗਮ ਵਿੱਚ,ਹਰਪਿੰਦਰ ਹਰਮਨ ਪਟਿਆਲਾ ,ਐਡਵੋਕੇਟ ਹਰਮੀਤ ਕੌਰ ਬਰਾੜ
ਕਮੇਟੀ,ਹਰਜਿੰਦਰ ਸਿੰਘ ਸਾਂਈਂ, ਸੁਕੇਤੜੀ, ਸਰਬਜੀਤ ਕੌਰ ਢਿੱਲੋਂ, ਕਰਮ ਅਬੋਹਰ ,
ਲਖਵਿੰਦਰ ਕੌਰ ਪਿੰਕੀ ,
ਹਰਦੀਪ ਸਿੰਘ, ਰਾਜੂ ਮੰਡੇਰ ,ਰਾਜ ਕੁਮਾਰ ਸ਼ਰਮਾ ਧੂਲਕੋਟ ,ਬਾਜਵਾ ਸਿੰਘ
ਧੰਨ ਸਿੰਘ ਧਾਲੀਵਾਲ
ਗੁਰਦੀਪ ਸਿੰਘ ਲੋਟੇ
ਜਸਵਿੰਦਰ ਪੰਜਾਬੀ
ਸ਼ਮਸ਼ੇਰ ਸਿੰਘ ਮੱਲ੍ਹੀ
ਸੁਖਵਿੰਦਰ ਸਿੰਘ ਅਟਵਾਲ ਆ ਦੀ ਹਾਜ਼ਰ ਸਨ
ਇਹ ਸਾਂਝਾ ਕਾਵਿ ਸੰਗ੍ਰਹਿ ਤੇ ਸਮਾਗਮ ਕਮੇਟੀ ਮੈਂਬਰ ਮਾਹੀ ਮਿੱਠਾਪੁਰੀਆ ਕੈਨੇਡਾ ਜੀ ਵਲੋਂ ਆਪਣੇ ਸਵਰਗੀ ਮਾਤਾ ਪਿਤਾ ਨੂੰ ਸ਼ਰਧਾਂਜਲੀ ਵਲੋਂ ਜਾਰੀ ਕੀਤੀਆਂ ਗਈਆਂ। ਸਮਾਗਮ ਸਾਹਿਤਕ ਜਗਤ ਵਿੱਚ ਅਮਿਟ ਪੈੜਾਂ ਛੱਡ ਗਿਆ ਅਤੇ ਹਰਫਾਂ ਦੀ ਲੋਅ ਸਾਹਿਤਕ ਮੰਚ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਹਿਤਕ ਹਸਤੀਆਂ ਦਰਸ਼ਕਾਂ ਨਾਲ ਦੁਆਰਾ ਸਾਹਿਤਕ ਮਿਲਣੀ ਵਿੱਚ ਮਿਲਣ ਦੇ ਵਾਅਦੇ ਨਾਲ ਸਮਾਗਮ ਦੀ ਸਮਾਪਤੀ ਕੀਤੀ ਗਈ। ਮੰਛ ਚਮ ਪ੍ਰਬੰਧਕਾਂ ਵੱਲੋਂ ਸਮੁੱਚੇ ਦਰਸ਼ਕਾ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ।












