ਗਾਂਧੀਨਗਰ, 4 ਮਈ,ਬੋਲੇ ਪੰਜਾਬ ਬਿਊਰੋ:
ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਹੋਇਆ, ਜਿੱਥੇ ਤਿੰਨ ਵਾਹਨਾਂ ਦੀ ਭਿਆਨਕ ਟੱਕਰ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ।ਇਨ੍ਹਾਂ ਵਿੱਚ ਇੱਕ ਮਾਸੂਮ ਬੱਚੀ ਵੀ ਸ਼ਾਮਲ ਸੀ।
ਹਾਦਸਾ ਸਟੇਟ ਹਾਈਵੇਅ ’ਤੇ ਹਿੰਗਟੀਆ ਪਿੰਡ ਨੇੜੇ ਵਾਪਰਿਆ, ਜਿੱਥੇ ਉਲਟੀ ਦਿਸ਼ਾ ਵਿੱਚ ਆ ਰਹੀ ਜੀਪ ਦੀ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇਨੀ ਭਿਆਨਕ ਸੀ ਕਿ ਮੋਟਰਸਾਈਕਲ ਵੀ ਉਸ ਨਾਲ ਟਕਰਾ ਗਈ। ਮੋਟਰਸਾਈਕਲ ’ਤੇ ਤਿੰਨ ਲੋਕ ਸਵਾਰ ਸਨ।
ਖੇਰੋਜ ਥਾਣੇ ਦੇ ਇੰਸਪੈਕਟਰ ਉਮਤ ਮੁਤਾਬਕ, ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਜਣੇ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ, ਬੱਸ ਅੰਬਾਜੀ ਤੋਂ ਵਡੋਦਰਾ ਵੱਲ ਜਾ ਰਹੀ ਸੀ, ਜਦਕਿ ਜੀਪ ਉਲਟ ਦਿਸ਼ਾ ਵਿੱਚ ਦੌੜ ਰਹੀ ਸੀ। ਜ਼ਖ਼ਮੀਆਂ ਨੂੰ ਫੌਰੀ ਤੌਰ ’ਤੇ ਹਿੰਮਤਨਗਰ ਹਸਪਤਾਲ ਭੇਜਿਆ ਗਿਆ ਹੈ।














