ਫਗਵਾੜਾ ਦੇ ਨੇੜਲੇ ਪਿੰਡ ‘ਚ ਮਿਜ਼ਾਈਲ ਡਿੱਗੀ, 10 ਫੁੱਟ ਡੂੰਘਾ ਟੋਆ ਪਿਆ

ਪੰਜਾਬ


ਫਗਵਾੜਾ, 10 ਮਈ,ਬੋਲੇ ਪੰਜਾਬ ਬਿਊਰੋ :
ਫਗਵਾੜਾ ਦੇ ਨੇੜਲੇ ਪਿੰਡ ਖਲਿਆਣ ਵਿੱਚ ਸਵੇਰੇ 2 ਵਜੇ ਦੇ ਕਰੀਬ ਇੱਕ ਪਾਕਿਸਤਾਨੀ ਮਿਜ਼ਾਈਲ ਡਿੱਗਣ ਦੀ ਖ਼ਬਰ ਮਿਲੀ। ਮਿਜ਼ਾਈਲ ਖੇਤਾਂ ਵਿੱਚ ਡਿੱਗ ਪਈ, ਜਿਸ ਨਾਲ ਖੇਤ ਵਿੱਚ 10 ਫੁੱਟ ਤੋਂ ਵੱਧ ਡੂੰਘਾ ਟੋਆ ਪੈ ਗਿਆ। ਦੇਰ ਰਾਤ ਹੋਏ ਧਮਾਕੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੇਰ ਰਾਤ ਬਲੈਕਆਊਟ ਲਗਾ ਦਿੱਤਾ ਗਿਆ। ਧਮਾਕੇ ਦੀ ਸੂਚਨਾ ਮਿਲਦੇ ਹੀ ਫਗਵਾੜਾ ਦੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾ ਕੇ ਧਮਾਕੇ ਕਾਰਨ ਲੱਗੀ ਅੱਗ ‘ਤੇ ਵੀ ਕਾਬੂ ਪਾਇਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।