ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ 6ਮਈ ਨੂੰ ਹੋਈ ਕੈਬਨਿਟ ਸਬ ਕੁਮੇਟੀ ਨਾਲ ਮੀਟਿੰਗ ਆਖਰਕਾਰ ਲਿਆਈ ਰੰਗ

ਚੰਡੀਗੜ੍ਹ

ਮੁੱਖ ਮੰਤਰੀ ਪੰਜਾਬ ਜੀ ਵਲੋ ਜੰਗਲਾਤ ਅਤੇ ਜੰਗਲੀ ਜੀਵ ਦੇ 900 ਡੇਲੀਵੇਜ ਕਾਮਿਆ ਦਿੱਤੀ ਮਨਜੂਰੀ


ਚੰਡੀਗੜ੍ਹ, 10 ਮਈ ,ਬੋਲੇ ਪੰਜਾਬ ਬਿਊਰੋ :

ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਚੰਡੀਗੜ ਨਾਲ ਸੰਬਧਤ ਜੰਗਲਾਤ ਕਾਮਿਆ ਦੀ ਇਕੋ-ਇਕ ਸਿਰਮੋਰ ਸੰਘਰਸ਼ੀਲ ਜੰਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਸੁਬਾਈ ਸਕੱਤਰ ਜਸਵਿੰਦਰ ਸਿੰਘ ਸੌਜਾ ਅਤੇ ਜੰਥੇਬੰਦੀ ਦੇ ਮੁੱਖ ਸਲਾਹਕਾਰ ਮੱਖਣ ਸਿੰਘ ਵਾਹਿਦਪੁਰੀ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25ਸਾਲਾਂ ਤੋ ਨਿਗੋਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਲਈ 6ਮਈ ਨੂੰ ਹੋਈ ਕੈਬਨਿਟ ਸਬ ਕਮੇਟੀ ਦੇ ਨਾਲ ਹੋਈ ਮੀਟਿੰਗ ਆਖਰਕਾਰ ਰੰਗ ਲਿਆਈ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵਲੋ ਕੈਬਨਿਟ ਮੀਟਿੰਗ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ 900 ਡੇਲੀਵੇਜ ਕਾਮਿਆਂ ਨੂੰ ਦਿੱਤੀ ਮਨਜੂਰੀ ਜੰਗਲਾਤ ਦੇ ਡੇਲੀਵੇਜ ਕਾਮੇਂ ਜਲਦੀ ਜਾਣਗੇ ਪੱਕੇ, ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਜਥੈਬੰਦੀ ਦੇ ਆਗੂਆਂ ਪਵਨ ਕੁਮਾਰ ਹੁਸ਼ਿਆਰਪੁਰ ਸੁਰਿੰਦਰ ਕੁਮਾਰ ਰਵੀਕਾਂਤ ਰੋਪੜ ਸੁਰਜੀਤ ਸਿੰਘ ਸਤਨਾਮ ਸਿੰਘ ਅਤੇ ਸੁਲੱਖਣ ਸਿੰਘ ਮੌਹਾਲੀ ਨੇ ਕਿਹਾ ਕਿ ਜਿੱਥੇ ਪਿੱਛਲੇ ਸਮੇ ਕੀਤੇ ਸੰਘਰਸ਼ ਨੂੰ ਬੂਰ ਪਿਆ, ਇਸ ਦੀਆਂ ਸਾਰੇ ਸਾਥੀਆਂ ਨੂੰ ਸੰਗਰਾਮੀ ਮੁਬਾਰਕਾਂ,ਇਸਦੇ ਨਾਲ ਇਸ ਫੈਸਲੇ ਨੂੰ ਲਾਗੂ ਕਰਾਉਣ ਅਤੇ ਪੱਕੇ ਹੋਣ ਤੋ ਰਹਿ ਗਏ, ਕਾਮੇ ਪੱਕੇ ਕਰਾਉਣ ਤੇ ਮੰਗ ਪੱਤਰ ਚ, ਦਰਜ ਹੋਰ ਮੰਗਾਂ ਲਈ ਸੰਘਰਸ ਜਾਰੀ ਰਹੇਗਾ, ਇਸ ਲਈ ਹੋਰ ਪ੍ਰਾਪਤੀਆਂ ਕਰਨ ਲਈ ਸੰਘਰਸ਼ ਦੇ ਪਿੜ ਪਹਿਲਾਂ ਨਾਲੋ ਤਕੜੇ ਹੋ ਕੇ ਮੰਲਣ ਲਈ ਤਿਆਰ ਰਹੋ!!

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।