ਇਹ ਔਖੇ ਦਿਨ ਅਹਿਸਾਸ ਕਰਾਉਂਂਦੇ ਨੇ, ਦੇਸ਼ ਨੇ ਆਜ਼ਾਦੀ ਕਿਵੇਂ ਪਾਈ ਹੈ।
ਵਰਨਾ ਪਤਾ ਕਿੱਦਾ ਲੱਗੂ ਆਜ਼ਾਦੀ
ਕਿਹੜੀ ਆ ਬਲਾ ਤੇ ਕਿਸਨੇ ਦੁਆਈ ਹੈ।
ਪਚਾਸੀ ਫੀਸਦੀ ਪੰਜਾਬੀਆਂ ਚੁੰਮੀ
ਸ਼ਹੀਦੀ, ਖੈਰਾਤ ਚ ਇਹ ਨਹੀਂ ਆਈ ਹੈ।
ਜਿਵੇਂ ਗਰਮੀ ਮੌਕੇ ਠੰਡ ਦੀ ਕੀਮਤ ਤੇ
ਠਾਰੀ ਵੇਲੇ ਨਿੱੱਘ ਦੀ ਹੁੰਦੀ ਹੈ।
ਜਿਵੇਂ ਦੁੱਖ ਤੋਂ ਬਾਅਦ ਹੁੰਦਾ ਸੁੱਖ ਦਾ ਅਹਿਸਾਸ, ਦਰਦ ਚੀਸ ਨਾ ਹੰਢਾਇਆ ਹੋਵੇ ਤਾਂ ਸੁਖ ਕਿਸ ਕੰਮ ਹੈ।
ਹੁਣ ਲੱਗਦਾ ਪਤਾ ਕਿ ਕੰਮ ਕੀ ਫੌਜੀ ਤੇ ਫੌਜ ਦਾ, ਕਿਉਂ ਨਿਕਲਿਆ ਵਹਿਮ
ਜਾਂਦਿਆ ਅਕਲ ਤੇ ਆਉਂਦਿਆ ਰਫ਼ਲ ਵਾਲੀ ਕੀ ਟਿੱਚਰ ਹੈ?
ਕਿੰਝ ਖਾਂਦੇ ਖਾਣਾ ਤੇ ਕਿਵੇਂ ਨੇ ਪੈਂਦੇ ਸੌਂਦੇ ਜਵਾਨ ਬਾਡਰਾਂ ਤੇ ਜਰਾ ਧਿਆਨ ਮਾਰਿਆ ਹੈ।
ਰੀਲ ਪਾਉਣੀ ਤਾਂ ਸੋਖੀ ਆ ਮਿੱਤਰੋ
ਪਰ ਅਸਲ ਕਮਾਈ ਔਖੀ ਹੈ।
ਇਥੇ ਲਾਇਟ ਬਝਾਉਣੀ ਦੁੱਬਰ ਲੱਗੇ
ਸੋਚੋ ਫੌਜੀ ਲਈ ਡਿਊਟੀ ਕਿਹੜੀ ਸੌਖੀ ਹੈ।
ਜੇ ਤਕਨੀਕ ਤੇ ਮਨਸੂਈ ਗਿਆਨ ਆਇਆ ਨਿਸ਼ਾਨੇ ਦਾ ਪਿੱਛਾ ਦੇਖੋ ਕਿੰਝ ਹੁੰਦਾ ਹੈ।
ਪਰਿਵਾਰ ਤੋਂ ਵੀ ਪਰੇ, ਸਹੂਲਤਾਂ ਤੋਂ ਸੱਖਣਾ, ਠੰਡ ਚ ਗਰਮੀ ਚ, ਬਰਫ਼ ਚ
ਮੀਂਹ ਚ ਖੜ੍ਹਾ ਹੈ।
ਗਰੇਵਾਲ ਜੰਗ ਯੁੱਧ ਮਜ਼ਾਕ ਨੀ ਹੁੰਦੇ
ਜਿਵੇਂ ਗੋਦੀ ਮੀਡੀਆ ਬਣਾਈ ਖੜ੍ਹਾ ਹੈ।
*ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ,ਹੰਬੜਾਂ ਰੋਡ
ਲੁਧਿਆਣਾ।
9914846204















