ਨਵੀਂ ਦਿੱਲੀ, 12 ਮਈ,ਬੋਲੇ ਪੰਜਾਬ ਬਿਊਰੋ :
ਭਾਰਤ ਅਤੇ ਪਾਕਿਸਤਾਨ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਹੇ ਤਣਾਅ ਦੇ ਬਾਅਦ ਹੁਣ ਸਰਹੱਦ ’ਤੇ ਸ਼ਾਂਤੀ ਪਰਤੀ ਹੈ। ਜੰਗਬੰਦੀ ਦੀ ਘੋਸ਼ਣਾ ਮਗਰੋਂ ਭਾਰਤੀ ਫੌਜ ਵੱਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਹੁਣ ਸਰਹੱਦ ’ਤੇ ਕਿਸੇ ਵੀ ਤਰ੍ਹਾਂ ਦੀ ਗੜਬੜ ਨਹੀਂ ਹੋਈ। ਜੰਮੂ-ਕਸ਼ਮੀਰ ਤੋਂ ਲੈ ਕੇ ਅੰਤਰਰਾਸ਼ਟਰੀ ਸਰਹੱਦ ਨੇੜਲੇ ਇਲਾਕੇ ਬੀਤੀ ਰਾਤ ਸ਼ਾਂਤ ਰਹੇ।
ਭਾਰਤੀ ਫੌਜ ਦੇ ਬੁਲਾਰੇ ਨੇ ਅੱਜ ਸਵੇਰੇ ਦੱਸਿਆ ਕਿ “ਸਭ ਕੁਝ ਆਮ ਚੱਲ ਰਿਹਾ ਹੈ। ਪਾਕਿਸਤਾਨ ਵੱਲੋਂ ਕੋਈ ਉਕਸਾਉਣ ਵਾਲੀ ਕਾਰਵਾਈ ਨਹੀਂ ਹੋਈ। ਨਾ ਹੀ ਕਿਸੇ ਘਟਨਾ ਦੀ ਰਿਪੋਰਟ ਮਿਲੀ ਹੈ।”
ਇਸ ਦੇ ਨਾਲ ਹੀ, ਅਖਨੂਰ ਤੋਂ ਇੱਕ ਤਾਜ਼ਾ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਵੇਰ ਦੀ ਆਮ ਰੋਜ਼ਮਰ੍ਹਾ ਜ਼ਿੰਦਗੀ ਦਿਖਾਈ ਦੇ ਰਹੀ ਹੈ। ਲੋਕ ਕੰਮ-ਕਾਜ ਲਈ ਨਿਕਲ ਰਹੇ ਹਨ।














