ਫੀਲਡ ਮੁਲਾਜ਼ਮ ਅਮਰਵੀਰ ਸਿੰਘ ਸਿਧਾਨਾਂ ਨੂੰ ਜੇ ਈ ਪ੍ਮੋਟ ਹੋਣ ਤੇ ਜਥੇਬੰਦੀ ਵੱਲੋ ਵਿਦਾਇਗੀ ਪਾਰਟੀ

ਪੰਜਾਬ


ਬਠਿੰਡਾ 12 ਮਈ ,ਬੋਲੇ ਪੰਜਾਬ ਬਿਊਰੋ :

ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਰਾਮਪੁਰਾ ਵਲੋਂ ਪ੍ਰਧਾਨ ਧਰਮ ਸਿੰਘ ਕੋਠਾ ਗੁਰੂ ਦੀ ਪ੍ਰਧਾਨਗੀ ਵਿੱਚ ਕੈਸ਼ੀਅਰ ਅਮਰਵੀਰ ਸਿੰਘ ਸਿਧਾਨਾਂ ਨੂੰ ਜੇ ਈ ਪ੍ਮੋਟ ਹੋਣ ਤੇ ਸ਼ਾਨਦਾਰ ਸਮਾਗਮ ਨਾਲ ਵਿਦਾਇਗੀ ਪਾਰਟੀ ਕੀਤੀ ਗਈ। ਜਿਸ ਵਿਚ ਵੱਖ ਵੱਖ ਬੁਲਾਰਿਆਂ ਵੱਲੋਂ ਸਾਥੀ ਵੱਲੋਂ 2015 ਤੋ ਭਰਤੀ ਹੋਕੇ ਜਥੇਬੰਦੀ ਦੇ ਜੁੰਮੇਵਾਰ ਆਹੁਦਿਆਂ ਤੇ ਕੀਤੀ ਗਈ ਸੇਵਾ ਤੇ ਸੰਘਰਸ਼ਾ ਚ ਪਾਏ ਯੋਗਦਾਨ ਦੀ ਭਰਪੂਰ ਸਲਾਘਾ ਕੀਤੀ ਗਈ ।ਇਸ ਮੌਕੇ ਗੁਰਜੰਟ ਸਿੰਘ ਮਾਨ ਵੱਲੋਂ ਸਨਮਾਨ ਪੱਤਰ ਵੀ ਪੜ੍ਹਿਆ ਗਿਆ ਅਤੇ ਸੁਬਾਈ ਆਗੂ ਅਤੇ ਜਿਲਾ ਕਮੇਟੀ ਦੀ ਸਮੂਲੀਅਤ ਨਾਲ ਸਾਥੀ ਨੂੰ ਸਨਮਾਨ ਪੱਤਰ ਭੇਂਟ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਭੋਡੀਪੁਰਾ ਨੇ ਬੋਲਦਿਆਂ ਕਿਹਾ ਜੋ 20 ਮਈ 2025 ਨੂੰ ਕੇਦਰੀਂ ਟਰੇਂਡ ਯੂਨੀਅਨਾਂ ਤੇ ਫੈਡਰੇਸ਼ਨਾਂ ਵੱਲੋਂ ਮੁਲਾਜਮ ਮੰਗਾਂ ਨੂੰ ਲੈ ਕੇ ਦੇਸ ਵਿਆਪੀ ਹੜਤਾਲ ਤੇ ਜਥੇਬੰਦੀ ਦੀ ਸਰਕਲ ਪੱਧਰ ਤੇ ਪੰਚਾਇਤੀ ਕਰਨ ਦੇ ਅਤੇ ਮੁਲਾਜ਼ਮ ਮੰਗਾਂ ਸਬੰਧੀ ਧਰਨੇ ਦੇ ਕੇ ਨਿਗਰਾਨ ਇੰਜਨੀਅਰ ਦੇ ਦਫਤਰਾਂ ਰਾਹੀਂ ਮੰਗ ਪੱਤਰ ਦੇਣ ਸਮੇਂ 23 ਮਈ 2025 ਨੂੰ ਰਾਮਪੁਰਾ ਬਰਾਂਚ ਭਰਵੀਂ ਸ਼ਮੂਲੀਅਤ ਨਾਲ ਸਰਕਾਰ ਖਿਲਾਫ ਸੰਘਰਸ ਚ ਪਹੁੰਚੇਗੀ ਇਸ ਮੌਕੇ ਸੁਬਾਈ ਆਗੂ ਬਲਰਾਜ ਮੌੜ ਨੇ ਬੋਲਦਿਆਂ ਦੱਸਿਆ ਸਰਕਾਰਾਂ ਕਿਵੇਂ ਪੰਚਾਇਤਾਂ ਨੂੰ ਵਧ ਅਧਿਕਾਰਾਂ ਦੇ ਸੋਸੇ ਛਡ ਕੇ ਕਿਵੇਂ ਲੋਕਾਂ ਦੀ ਸੇਵਾ ਤੋਂ ਭੱਜ ਕੇ ਪੰਚਾਇਤੀ ਕਰਨ ਵਾਲੇ ਪਾਸੇ ਜਾ ਰਹੀ ਹੈ ਜਦੋਂ ਕਿ ਪਿਛਲੀਆਂ ਸਰਕਾਰਾਂ ਵੱਲੋ ਚਾਲੀ ਚਾਲੀ ਸਾਲਾਂ ਤੋ ਜੋ ਸਕੀਮਾਂ ਚਲਦੀਆ ਪੰਚਾਇਤਾਂ ਨੂੰ ਹੈਡਂ ਉਵਰ ਕੀਤੀਆਂ ਗਈਆਂ ਸੀ ਉਹ ਅਜ 99 ਪ੍ਸੈਂਟ ਹੈਂਡ ਓਵਰ ਕਰਨ ਤੋਂ ਬਾਅਦ ਬੰਦ ਪਈਆਂ ਹਨ ਲੋਕ ਮਜਬੂਰੀ ਵਸ ਆਪਣੇ ਸੋਰਸਾਂ ਰਾਹੀ ਪਾਣੀ ਪੀ ਰਹੇ ਹਨ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਲਖਵੀਰ ਸਿੰਘ ਭਾਗੀਵਾਂਦਰ, ਹਰਨੇਕ ਸਿੰਘ ਗਹਿਰੀ,ਗੁਰਚਰਨ ਸਿੰਘ ਜੌੜਕੀਆ,ਸਖਚੈਨ ਸਿੰਘ ਬਠਿੰਡਾ, ਹੰਸਰਾਜ ਧਾਲੀਵਾਲ, ਆਗੂਆਂ ਨੇ ਸੰਬੋਧਨ ਕੀਤਾ।ਇਸ ਮੌਕੇ ਸਾਥੀ ਅਮਰਵੀਰ ਸਿੰਘ ਨੂੰ ਕੈਸੀਅਰ ਦੇ ਅਹੁਦੇ ਤੋਂ ਭਾਰ ਮੁਕਤ ਕਰਦੇ ਹੋਏ ਸਰਬਸੰਮਤੀ ਨਾਲ ਸਹਾਇਕ ਕੈਸੀਅਰ ਸਾਥੀ ਸੁਖਦੇਵ ਰਾਮ ਸੂਚ ਨੂੰ ਬਰਾਂਚ ਦਾ ਹੈਡ ਕੈਸੀਅਰ ਅਤੇ ਰਾਮ ਰੱਖਾ ਚੌਕੇ ਨੂੰ ਸਹਾਇਕ ਕੈਸੀਅਰ ਨਿਯੁਕਤ ਕੀਤਾ ਗਿਆ । ਇਸ ਸਮੇਂ ਸਾਮਲ ਸਾਥੀ ਪਰਮਜੀਤ ਸਿੰਘ ਪੂਹਲਾ ,ਹਰਬੰਸ ਸਿੰਘ ਗੁੰਮਟੀ ਚਮਕੌਰ ਭਾਈਰੂਪਾ,ਹਰਵੰਤ ਸਿੰਘ, ਜੰਟਾਂ ਸਿੰਘ, ਛਬੀਲ ਭਾਈਰੂਪਾ,ਸੁਖਮਿੰਦਰ ਸਿੰਘ ਫੂਲ,ਮਲਕੀਤ ਸਿੰਘ ਕਾਲਾ,ਮਹਿੰਦਰਪਾਲ, ਬਲਵੰਤ ਸਿੰਘ ਸੂਚ ,ਸਮਸੇਰ ਸਿੰਘ ਵਾਲਿਆਂਵਾਲੀ ,ਰਾਜਕੁਮਾਰ ਕੋਟੜਾ,ਦੁੱਲਾ ਸਿੰਘ ਕਿਸਨਪੁਰਾ, ਮੇਜਰ ਸਿੰਘ ,ਬਲਵੰਤ ਸਿੰਘ, ਬਲਵੀਰ ਸਿੰਘ ਭੱਟੀ, ਬਲਜਿੰਦਰ ਸਿੰਘ ਜਨਰਲ ਸਕੱਤਰ ਬਰਾਂਚ ਬਠਿੰਡਾ,ਕਰਨ ਸਿੰਘ ਰਾਮਪੁਰਾ,ਅਮਰਜੀਤ ਸਿੰਘ ਮਹਿਰਾਜ,ਮੇਵਾ ਸਿੰਘ ਢਿਪਾਲੀ ,ਪ੍ਰੀਤਮ ਸਿੰਘ, ਘੰਡਾਂਬੰਨਾਂ ,ਆਦਿ ਆਗੂਆਂ ਨੇ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।