ਮੋਗਾ : ਕਣਕ ਦੀ ਨਾੜ ਨੂੰ ਲੱਗੀ ਅੱਗ ਬੁਝਾਉਦਿਆਂ ਜ਼ਖਮੀ ਹੋਏ ਫਾਇਰ ਕਰਮਚਾਰੀ ਨੇ ਦਮ ਤੋੜਿਆ

ਪੰਜਾਬ

ਮੋਗਾ, 13 ਮਈ,ਬੋਲੇ ਪੰਜਾਬ ਬਿਊਰੋ :
ਦੇ ਇਕ ਹਾਦਸੇ ‘ਚ ਅੱਗ ਬੁਝਾਉਂਦਿਆਂ ਜ਼ਖ਼ਮੀ ਹੋਏ ਨਗਰ ਨਿਗਮ ਮੋਗਾ ਦੇ ਮੁਲਾਜ਼ਮ ਦੀ ਜਾਨ ਚਲੀ ਗਈ। ਇਹ ਘਟਨਾ ਤਦ ਵਾਪਰੀ ਜਦੋਂ ਕਣਕ ਦੀ ਨਾੜ ਨੂੰ ਲੱਗੀ ਅੱਗ ਨੂੰ ਬੁਝਾਉਣ ਦੌਰਾਨ ਫਾਇਰ ਕਰਮਚਾਰੀ ਗਗਨਦੀਪ ਸਿੰਘ ਆਪ ਲਪੇਟ ’ਚ ਆ ਗਿਆ।
ਨਗਰ ਨਿਗਮ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਗਗਨਦੀਪ ਸਿੰਘ 90 ਫੀਸਦੀ ਝੁਲਸ ਗਿਆ ਸੀ। ਉਸ ਨੂੰ ਤੁਰੰਤ ਲੁਧਿਆਣਾ ਦੇ ਡੀਐੱਮਸੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।ਇਸ ਦੁੱਖਦਾਈ ਹਾਦਸੇ ਕਾਰਨ ਨਗਰ ਨਿਗਮ ’ਚ ਸੋਗ ਦੀ ਲਹਿਰ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।