ਹਲਵਾਰਾ ਨੇੜੇ ਮੋਟਰਸਾਈਕਲ ਦਰੱਖਤ ਨਾਲ ਟਕਰਾਉਣ ਕਾਰਨ ਨੌਜਵਾਨ ਦੀ ਮੌਤ

ਪੰਜਾਬ

ਹਲਵਾਰਾ, 14 ਮਈ,ਬੋਲੇ ਪੰਜਾਬ ਬਿਊਰੋ :
27 ਸਾਲਾ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਦੀਪ ਨਗਰ, ਮੰਡੀ ਮੁੱਲਾਂਪੁਰ ਦੀ ਅੱਜ ਸਵੇਰੇ ਬੁਡੇਲ ਪਾਵਰ ਹਾਊਸ ਨੇੜੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਸਵਿੰਦਰ ਸਿੰਘ ਆਪਣੀ ਭੂਆ ਦੇ ਪਿੰਡ ਘੁਮਾਣ ਤੋਂ ਮੁੱਲਾਂਪੁਰ ਵਾਪਸ ਆ ਰਿਹਾ ਸੀ।
ਰਾਤ ਦੇ ਹਨੇਰੇ ਕਾਰਨ, ਉਸਦਾ ਮੋਟਰਸਾਈਕਲ ਅਚਾਨਕ ਸੜਕ ਦੇ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਜਸਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਮਾਮਾ ਅਮਰ ਸਿੰਘ ਅਤੇ ਨਾਨੀ ਸ਼ਿੰਦਰ ਕੌਰ ਨੇ ਦੱਸਿਆ ਕਿ ਜਸਵਿੰਦਰ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਪੁੱਤਰ ਸੀ। ਉਹ ਮਕੈਨਿਕ ਵਜੋਂ ਕੰਮ ਕਰਦਾ ਸੀ। ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਹੁਣ ਉਹ ਆਪਣੀ ਮਾਂ ਅਤੇ ਤਿੰਨ ਭੈਣਾਂ ਦਾ ਇਕਲੌਤਾ ਸਹਾਰਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।