ਮੋਗਾ, 15 ਮਈ,ਬੋਲੇ ਪੰਜਾਬ ਬਿਊਰੋ;
ਮੋਗਾ-ਕੋਟਕਪੂਰਾ ਰੋਡ, ਗਿੱਲ ਰੋਡ ਅਤੇ ਲਾਲ ਸਿੰਘ ਰੋਡ ਦੇ ਚੌਰਾਹੇ ‘ਤੇ ਕੱਲ੍ਹ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਦੋ ਵਾਹਨਾਂ ਦੀ ਜਬਰਦਸਤ ਟੱਕਰ ‘ਚ ਪੰਜ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ‘ਚ ਇੱਕ ਪਿਤਾ-ਪੁੱਤਰ ਵੀ ਸ਼ਾਮਲ ਹਨ, ਜੋ ਐਕਟੀਵਾ ‘ਤੇ ਸਵਾਰ ਸਨ ਅਤੇ ਗੰਭੀਰ ਜ਼ਖਮਾਂ ਕਾਰਨ ਹਸਪਤਾਲ ‘ਚ ਦਾਖਲ ਕਰਵਾਏ ਗਏ ਹਨ।
ਹਾਦਸੇ ਦੀ ਆਵਾਜ਼ ਸੁਣਕੇ ਨੇੜਲੇ ਇਲਾਕੇ ਦੇ ਲੋਕ ਜਿਵੇਂ ਹੀ ਮੌਕੇ ‘ਤੇ ਪਹੁੰਚੇ, ਉਨ੍ਹਾਂ ਨੇ ਤੁਰੰਤ ਸਮਾਜ ਸੇਵਾ ਸੁਸਾਇਟੀ ਨੂੰ ਖ਼ਬਰ ਕੀਤੀ। ਸੇਵਾਦਾਰ ਵੀ ਦੇਰੀ ਨਾ ਕਰਦੇ ਹੋਏ ਐਂਬੂਲੈਂਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ।
ਡਾਕਟਰਾਂ ਵੱਲੋਂ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਇੱਕ ਬੱਚੇ ਸਮੇਤ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅਗਲੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।












