ਨੀਰਜ ਚੋਪੜਾ ਨੂੰ ਫ਼ੌਜ ‘ਚ ਮਿਲੀ ਤਰੱਕੀ, ਬਣੇ ਲੈਫਟੀਨੈਂਟ ਕਰਨਲ

ਨੈਸ਼ਨਲ

ਨਵੀਂ ਦਿੱਲੀ, 15 ਮਈ,ਬੋਲੇ ਪੰਜਾਬ ਬਿਊਰੋ :
ਨੀਰਜ ਚੋਪੜਾ ਨੂੰ ਭਾਰਤੀ ਫੌਜ ਦੀ ਟੈਰੀਟੋਰੀਅਲ ਆਰਮੀ ਵਿੱਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਖਿਤਾਬ ਦਿੱਤਾ ਗਿਆ ਹੈ। ਇਹ ਮਾਣ ਉਨ੍ਹਾਂ ਨੂੰ ਖੇਡਾਂ ਵਿਚ ਵਿਸ਼ੇਸ਼ ਯੋਗਦਾਨ ਅਤੇ ਦੇਸ਼ ਪ੍ਰਤੀ ਅਟੁੱਟ ਸਮਰਪਣ ਲਈ ਦਿੱਤਾ ਗਿਆ ਹੈ।
ਨੀਰਜ ਉਹ ਨਾਮ ਹੈ ਜਿਸਨੇ ਟੋਕੀਓ ਓਲੰਪਿਕ 2021 ਵਿੱਚ ਜੈਵਲਿਨ ਥ੍ਰੋਅ ਵਿਚ ਸੋਨੇ ਦਾ ਤਮਗਾ ਭਾਰਤ ਦੇ ਨਾਮ ਕੀਤਾ ਸੀ। ਸਿਰਫ ਏਨਾ ਹੀ ਨਹੀਂ, ਉਸਨੇ ਹਾਲ ਹੀ ਵਿੱਚ ਪੈਰਿਸ ਓਲੰਪਿਕ ਵਿੱਚ ਵੀ ਚਾਂਦੀ ਦਾ ਤਗਮਾ ਜਿੱਤ ਕੇ ਇੱਕ ਹੋਰ ਇਤਿਹਾਸ ਰਚਿਆ।
ਫੌਜ ਨਾਲ ਨੀਰਜ ਦਾ ਰਿਸ਼ਤਾ ਨਵਾਂ ਨਹੀਂ। ਉਹ 2016 ਵਿੱਚ ਨਾਇਬ ਸੂਬੇਦਾਰ ਵਜੋਂ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਸਨ ਅਤੇ 2018 ਵਿੱਚ ਉਨ੍ਹਾਂ ਨੂੰ ਸੂਬੇਦਾਰ ਵਜੋਂ ਤਰੱਕੀ ਮਿਲੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।