ਬੀਜਿੰਗ, 16 ਮਈ,ਬੋਲੇ ਪੰਜਾਬ ਬਿਊਰੋ ;
ਸਵੇਰੇ ਵਕਤ ਚੀਨ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜੋ ਰਿਕਟਰ ਪੈਮਾਨੇ ’ਤੇ 4.5 ਦੀ ਤੀਬਰਤਾ ਨਾਲ ਦਰਜ ਕੀਤੇ ਗਏ।
ਭੂਚਾਲ ਦੇ ਅਚਾਨਕ ਝਟਕਿਆਂ ਕਾਰਨ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਆ ਗਏ। ਕਈ ਨੇ ਤੁਰੰਤ ਖੁੱਲ੍ਹੇ ਮੈਦਾਨਾਂ ਦਾ ਰੁਖ ਕੀਤਾ। ਹਾਲਾਂਕਿ, ਹੁਣ ਤੱਕ ਕਿਸੇ ਵੀ ਜਾਨੀ ਜਾਂ ਵੱਡੇ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NSC) ਵਲੋਂ ਵੀ ਭੂਚਾਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਦੱਸਣਾ ਯੋਗ ਹੈ ਕਿ ਚੀਨ ਤੋਂ ਪਹਿਲਾਂ, ਅੱਧੀ ਰਾਤ ਨੂੰ ਲਗਭਗ 12:47 ਵਜੇ ਅਫ਼ਗਾਨਿਸਤਾਨ ਵਿੱਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਸਨ।















