ਮੋਹਾਲੀ, 16 ਮਈ,ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਨਤੀਜਾ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੁਆਰਾ ਘੋਸ਼ਿਤ ਕੀਤਾ ਗਿਆ।ਨਿਤੀਜਾ 95 ਪ੍ਰਤੀਸ਼ਤ ਰਿਹਾ ਫਿਰ ਤੋਂ ਲੜਕੀਆਂ ਨੇ ਬਾਜੀ ਮਾਰੀ ਹੈ। ਵਿਦਿਆਰਥੀ ਅੱਜ ਤੋਂ ਹੀ ਇਸਨੂੰ ਵੈੱਬਸਾਈਟ ‘ਤੇ ਦੇਖ ਸਕਦੇ ਹਨ।
ਬੋਰਡ ਵੱਲੋਂ ਕੋਈ ਵੱਖਰਾ ਗਜ਼ਟ ਤਿਆਰ ਨਹੀਂ ਕੀਤਾ ਗਿਆ ਹੈ। ਵਿਦਿਆਰਥੀਆਂ ਸਿਰਫ਼ ਵੈੱਬਸਾਈਟ ਤੋਂ ਹੀ ਨਤੀਜਾ ਦੇਖ ਸਕਦੇ ਹਨ। ਇਸ ਵਾਰ PSEB 10ਵੀਂ ਦੀ ਪ੍ਰੀਖਿਆ ਵਿੱਚ ਲਗਭਗ ਤਿੰਨ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ।
ਬੋਰਡ ਦੇ ਅਨੁਸਾਰ, ਨਤੀਜੇ ਦੇਖਣ ਲਈ, ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਲੌਗਇਨ ਕਰਨਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ ਖੁੱਲ੍ਹੇਗਾ, ਜਿੱਥੇ ਨਤੀਜਾ ਕਾਲਮ ਹੋਵੇਗਾ। ਉੱਥੇ ਆਪਣੀ ਜਾਣਕਾਰੀ ਭਰਨੀ ਪਵੇਗੀ। ਇਸ ਤੋਂ ਬਾਅਦ ਨਤੀਜਾ ਸਾਹਮਣੇ ਆਵੇਗਾ।
ਨਤੀਜਾ ਦੇਖਣ ਲਈ ਕਲਿਕ ਕਰੋ
https://www.bolepunjab.com/wp-content/uploads/2025/05/Statics_Matric_March2025_Press_160525.pdf















