ਮਾਛੀਵਾੜਾ ਸਾਹਿਬ, 17 ਮਈ,ਬੋਲੇ ਪੰਜਾਬ ਬਿਊਰੋ ;
ਸਮਰਾਲਾ ਰੋਡ ’ਤੇ ਸਥਿਤ ਇਕ ਕਾਰ ਗੈਰਜ ‘ਚ ਅਚਾਨਕ ਅੱਗ ਲੱਗ ਗਈ।ਜਿਸ ਕਾਰਨ ਲੱਗਭਗ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦੀ ਜਾਣਕਾਰੀ ਮਿਲੀ ਹੈ।
ਇਸ ਗੈਰਜ ਦੇ ਮਾਲਕ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦਾ ਡੈਂਟਿੰਗ, ਪੇਂਟਿੰਗ ਅਤੇ ਕਾਰ ਬਾਜ਼ਾਰ ਦਾ ਕੰਮ ਹੈ। ਉਨ੍ਹਾਂ ਨੂੰ ਰਾਤ ਦੇ ਸਮੇਂ ਗੁਆਂਢੀਆਂ ਵੱਲੋਂ ਖ਼ਬਰ ਮਿਲੀ ਕਿ ਉਨ੍ਹਾਂ ਦੇ ਗੈਰਜ ’ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ।ਉਹ ਮੌਕੇ ’ਤੇ ਪਹੁੰਚੇ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸੋਹਣ ਸਿੰਘ ਮੁਤਾਬਕ ਅੱਗ ’ਤੇ ਕੰਟਰੋਲ ਪਾ ਲਿਆ ਗਿਆ ਪਰ ਅੱਗ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।
ਗੈਰਜ ਮਾਲਕ ਨੇ ਦੱਸਿਆ ਕਿ ਅੱਗ ਕਾਰਨ 2 ਕਾਰਾਂ ਪੂਰੀ ਤਰ੍ਹਾਂ ਸੜ ਗਈਆਂ ਜਦਕਿ ਹੋਰ ਕੁਝ ਗੱਡੀਆਂ ਅਤੇ ਸਮਾਨ ਵੀ ਨੁਕਸਾਨਿਆ ਗਿਆ। ਗੈਰਜ ’ਚ ਪਿਆ ਹੋਰ ਕੀਮਤੀ ਸਾਮਾਨ ਵੀ ਅੱਗ ਦੀ ਭੇਂਟ ਚੜ੍ਹ ਗਿਆ।












