ਨੌਜਵਾਨ ਕਿਸਾਨ ਵੱਲੋਂ ਆਤਮ ਹੱਤਿਆ, ਆੜ੍ਹਤੀਆਂ ‘ਤੇ ਕੇਸ ਦਰਜ

ਪੰਜਾਬ

ਨਾਭਾ, 17 ਮਈ,ਬੋਲੇ ਪੰਜਾਬ ਬਿਊਰੋ ;
ਨਾਭਾ ਬਲਾਕ ਦੇ ਪਿੰਡ ਅੱਚਲ ਵਿਚ ਇੱਕ ਨੌਜਵਾਨ ਕਿਸਾਨ ਨੇ ਆੜਤੀਆਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। 30 ਸਾਲਾ ਅਮਰਿੰਦਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਸਿਰ ’ਚ ਗੋਲੀ ਮਾਰ ਲਈ। ਦੋ ਦਿਨਾਂ ਤਕ ਚੱਲੇ ਇਲਾਜ ਮਗਰੋਂ ਅਖੀਰਕਾਰ ਉਸ ਨੇ ਹਸਪਤਾਲ ’ਚ ਦਮ ਤੋੜ ਦਿੱਤਾ।
ਪਰਿਵਾਰ ਦੇ ਅਨੁਸਾਰ ਅਮਰਿੰਦਰ ਇੱਕ ਸਮਝਦਾਰ ਤੇ ਮੇਹਨਤੀ ਕਿਸਾਨ ਸੀ, ਜੋ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ। ਉਸ ਦੇ ਪਿਉ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਅਮਰਿੰਦਰ ਦੀ ਪਤਨੀ ਗਰਭਵਤੀ ਹੋਣ ਕਰਕੇ ਪੇਕੇ ਗਈ ਹੋਈ ਸੀ।
ਪਿੰਡ ਵਿੱਚ ਸੋਗ ਦੀ ਲਹਿਰ ਹੈ। ਲੋਕੀ ਅਮਰਿੰਦਰ ਦੇ ਅਚਾਨਕ ਚਲੇ ਜਾਣ ’ਤੇ ਹੱਕੇ ਬੱਕੇ ਹਨ। ਮ੍ਰਿਤਕ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਆੜਤੀ ਸੰਦੀਪ ਸੋਨੂੰ ਤੇ ਮੋਨੂੰ ਲੰਬੇ ਸਮੇਂ ਤੋਂ ਅਮਰਿੰਦਰ ਨੂੰ ਤੰਗ ਕਰ ਰਹੇ ਸਨ, ਜਿਸ ਕਾਰਨ ਉਹ ਤਣਾਅ ਦਾ ਸ਼ਿਕਾਰ ਹੋ ਗਿਆ।
ਪੁਲਿਸ ਨੇ ਦੋਵੇਂ ਆੜਤੀਆਂ ਦੇ ਖਿਲਾਫ ਆਤਮ ਹੱਤਿਆ ਲਈ ਉਕਸਾਉਣ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।