ਕੇਦਾਰਨਾਥ, 17 ਮਈ,ਬੋਲੇ ਪੰਜਾਬ ਬਿਊਰੋ ;
ਕੇਦਾਰਨਾਥ ਧਾਮ ਦੇ ਨੇੜੇ ਅੱਜ ਇੱਕ ਗੰਭੀਰ ਹਾਦਸਾ ਵਾਪਰਿਆ ਜਦੋਂ ਰਿਸ਼ੀਕੇਸ਼ ਤੋਂ ਉਡਾਣ ਭਰ ਕੇ ਆ ਰਹੀ ਏਮਜ਼ ਦੀ ਐਮਰਜੈਂਸੀ ਹੈਲੀਕਾਪਟਰ ਐਂਬੂਲੈਂਸ ਲੈਂਡਿੰਗ ਤੋਂ ਸਿਰਫ਼ 20 ਮੀਟਰ ਪਹਿਲਾਂ ਹਾਦਸਾਗ੍ਰਸਤ ਹੋ ਗਈ।
ਇਹ ਹੈਲੀਕਾਪਟਰ ਇੱਕ ਮਰੀਜ਼ ਨੂੰ ਲੈਣ ਲਈ ਰਵਾਨਾ ਹੋਇਆ ਸੀ ਅਤੇ ਜਿਵੇਂ ਹੀ ਉੱਚਾਈ ਵਾਲੇ ਪਹਾੜੀ ਖੇਤਰ ’ਚ ਕੇਦਾਰਨਾਥ ਹੈਲੀਪੈਡ ਦੇ ਨੇੜੇ ਪਹੁੰਚਿਆ, ਅਚਾਨਕ ਤਕਨੀਕੀ ਦਿੱਕਤਾਂ ਕਾਰਨ ਹਾਦਸਾ ਹੋ ਗਿਆ।
ਪਾਇਲਟ ਪੂਰੀ ਤਰ੍ਹਾਂ ਸੁਰੱਖਿਅਤ ਹੈ।ਰਿਸ਼ੀਕੇਸ਼ ਏਮਜ਼ ਦੇ ਪੀ.ਆਰ.ਓ. ਸੰਦੀਪ ਕੁਮਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਹੈਲੀ ਐਂਬੂਲੈਂਸ ਉਨ੍ਹਾਂ ਦੀ ਸੰਸਥਾ ਦੀ ਹੈ।
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਸੇਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 29 ਅਕਤੂਬਰ 2024 ਨੂੰ “ਸੰਜੀਵਨੀ” ਨਾਂ ਹੇਠ ਸ਼ੁਰੂ ਕੀਤੀ ਗਈ ਸੀ, ਜਿਸ ਦਾ ਮਕਸਦ ਦੁਰਗਮ ਖੇਤਰਾਂ ਵਿੱਚ ਜਾਨਬਚਾਉ ਸੇਵਾਵਾਂ ਨੂੰ ਤੇਜ਼ ਅਤੇ ਪ੍ਰਭਾਵਸ਼ਾਲੀ ਬਣਾਉਣਾ ਸੀ।ਅਧਿਕਾਰੀਆਂ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।














