ਸ਼੍ਰੀਹਰੀਕੋਟਾ ਤੋਂ ਲਾਂਚ ਕੀਤੇ PSLV-C61 ਦੇ ਤੀਜੇ ਪੜਾਅ ’ਚ ਆਈ ਰੁਕਾਵਟ, ਮਿਸ਼ਨ ਹੋਇਆ ਅਸਫਲ

ਨੈਸ਼ਨਲ


ਸ਼੍ਰੀਹਰੀਕੋਟਾ, 18 ਮਈ,ਬੋਲੇ ਪੰਜਾਬ ਬਿਊਰੋ ;
ਭਾਰਤੀ ਪੁਲਾੜ ਖੋਜ ਸੰਗਠਨ (ISRO) ਨੂੰ ਐਤਵਾਰ ਨੂੰ ਆਪਣੇ ਇਕ ਹੋਰ ਉਡਾਣ ਮਿਸ਼ਨ ਵਿੱਚ ਥੋੜ੍ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ PSLV-C61 ਰਾਕੇਟ ਆਪਣੀ ਯਾਤਰਾ ਦੇ ਤੀਜੇ ਪੜਾਅ ’ਚ ਦਬਾਅ ਦੀ ਸਮੱਸਿਆ ਕਾਰਨ ਧਰਤੀ ਨਿਰੀਖਣ ਉਪਗ੍ਰਹਿ ਨੂੰ ਅਕਾਸ਼ ਵਿੱਚ ਨਹੀਂ ਭੇਜ ਸਕਿਆ।
ISRO ਦੇ ਚੇਅਰਮੈਨ ਵੀ. ਨਾਰਾਇਣਨ ਨੇ ਦੱਸਿਆ ਕਿ PSLV ਇੱਕ ਚਾਰ-ਪੜਾਅ ਵਾਲਾ ਲਾਂਚ ਵਾਹਨ ਹੈ, ਜਿਸਦੇ ਪਹਿਲੇ ਦੋ ਪੜਾਅ ਨੇ ਬਖੂਬੀ ਕੰਮ ਕੀਤਾ, ਪਰ ਤੀਜੇ ਪੜਾਅ ਵਿੱਚ ਤਕਨੀਕੀ ਗੜਬੜ ਆ ਗਈ। ਉਨ੍ਹਾਂ ਕਿਹਾ, “ਅਸੀਂ EOS-09 ਮਿਸ਼ਨ ਦੇ ਤਹਿਤ ਆਪਣੀ 101ਵੀਂ ਉਡਾਣ ਲਈ ਤਿਆਰ ਸੀ। ਪਹਿਲੇ ਦੋ ਪੜਾਅ ਸਫਲ ਰਹੇ, ਪਰ ਤੀਜੇ ਵਿੱਚ ਅਚਾਨਕ ਦਬਾਅ ਦੀ ਰੁਕਾਵਟ ਆ ਗਈ।”
ਚੇਅਰਮੈਨ ਨਾਰਾਇਣਨ ਨੇ ਇਹ ਵੀ ਦੱਸਿਆ ਕਿ ਟੀਮ ਇਸ ਤਕਨੀਕੀ ਗੜਬੜ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਨਵੇਂ ਮਿਸ਼ਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।