ਨਵੀਂ ਦਿੱਲੀ, 18 ਮਈ,ਬੋਲੇ ਪੰਜਾਬ ਬਿਊਰੋ ;
ਦਿੱਲੀ ਦੇ ਪਹਾੜਗੰਜ ’ਚ ਸ਼ਨੀਵਾਰ ਦੀ ਸ਼ਾਮ ਨੂੰ ਕੰਧ ਡਿੱਗਣ ਕਾਰਨ ਹੋਏ ਹਾਦਸੇ ਨੇ ਤਿੰਨ ਜਾਨਾਂ ਲੈ ਲਈਆਂ। ਕ੍ਰਿਸ਼ਨਾ ਹੋਟਲ ਨੇੜੇ ਆਰਾ ਕਾਂਸਾ ਰੋਡ ਉੱਤੇ ਇਕ ਨਿਰਮਾਣ ਅਧੀਨ ਇਮਾਰਤ ਦੇ ਬੇਸਮੈਂਟ ਵਿੱਚ ਕੰਮ ਚੱਲ ਰਿਹਾ ਸੀ,ਇਸ ਦੌਰਾਨ ਅਚਾਨਕ ਕੰਧ ਢਹਿ ਗਈ।
ਇਹ ਘਟਨਾ ਸ਼ਾਮ 6:05 ਵਜੇ ਦੇ ਕਰੀਬ ਵਾਪਰੀ। ਕੰਧ ਢਹਿਣ ਨਾਲ ਮਲਬਾ ਹੇਠ ਕਈ ਲੋਕਾਂ ਦੇ ਫਸਣ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਰਾਹਤ ਕਾਰਜ ਸ਼ੁਰੂ ਹੋ ਗਏ।
ਜਿਵੇਂ ਹੀ ਸੂਚਨਾ ਮਿਲੀ, ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਸ਼ਾਮ 6:35 ਵਜੇ ਤੱਕ ਰਿਪੋਰਟ ਆਈ ਕਿ ਬੇਸਮੈਂਟ ਵਿੱਚ ਕੰਮ ਕਰ ਰਹੇ ਲੋਕਾਂ ਵਿੱਚੋਂ ਤਿੰਨ ਮਲਬੇ ਹੇਠ ਆ ਗਏ। ਉਨ੍ਹਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
ਦਿੱਲੀ ਪੁਲਿਸ ਮੁਤਾਬਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਹੋਰ ਜ਼ਖਮੀ ਹਨ। ਹਾਦਸੇ ਦੀ ਜਾਂਚ ਜਾਰੀ ਹੈ।














