ਹੇਮਕੁੰਟ ਸਾਹਿਬ ਦੀ ਯਾਤਰਾ ਲਈ ਤਿਆਰੀਆਂ ਮੁਕੰਮਲ, 22 ਮਈ ਨੂੰ ਰਿਸ਼ੀਕੇਸ਼ ਤੋਂ ਹੋਵੇਗਾ ਪਹਿਲਾ ਜਥਾ ਰਵਾਨਾ

ਨੈਸ਼ਨਲ


ਦੇਹਰਾਦੂਨ, 18 ਮਈ,ਬੋਲੇ ਪੰਜਾਬ ਬਿਊਰੋ

ਦੁਨੀਆ ਦੇ ਸਭ ਤੋਂ ਉੱਚਾਈ ’ਤੇ ਸਥਿਤ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ (15200 ਫੁੱਟ) ਵੱਲ ਜਾ ਰਹੇ ਰਸਤੇ ‘ਚੋਂ ਬਰਫ਼ ਹਟਾ ਦਿੱਤੀ ਗਈ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਫੌਜ ਦੇ ਜਵਾਨਾਂ ਨੇ ਠੰਢ ਅਤੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣੀ ਸਖ਼ਤ ਮਿਹਨਤ ਨਾਲ ਰਸਤੇ ਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਹੈ।
ਜਵਾਨਾਂ ਨੇ ਗਲੇਸ਼ੀਅਰ ਦੇ ਨੇੜੇ ਕਈ ਫੁੱਟ ਉੱਚੀ ਬਰਫ਼ ਨੂੰ ਕੱਟ ਕੇ ਇੱਕ ਢੁਕਵਾਂ ਰਸਤਾ ਤਿਆਰ ਕੀਤਾ ਹੈ, ਜਿਸ ਰਾਹੀਂ ਸ਼ਰਧਾਲੂ ਹੁਣ ਆਸਾਨੀ ਨਾਲ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਣਗੇ। ਹਾਲਾਂਕਿ ਸਥਾਨ ਦੇ ਆਲੇ-ਦੁਆਲੇ ਹਾਲੇ ਵੀ ਬਰਫ਼ ਮੌਜੂਦ ਹੈ, ਪਰ ਮੁੱਖ ਰਸਤਾ ਖੋਲ੍ਹ ਦਿੱਤਾ ਗਿਆ ਹੈ ਅਤੇ ਫੌਜੀ ਦਲ ਲਗਾਤਾਰ ਸਫਾਈ ਦੇ ਕੰਮ ’ਚ ਜੁੱਟੇ ਹੋਏ ਹਨ।
ਸੰਸਥਾ ਮੁਤਾਬਕ, ਇਸ ਪਵਿੱਤਰ ਯਾਤਰਾ ਦੀ ਸ਼ੁਰੂਆਤ 25 ਮਈ ਤੋਂ ਹੋ ਰਹੀ ਹੈ। ਪੰਜਾਬ ਤੋਂ ਹਜ਼ਾਰਾਂ ਸ਼ਰਧਾਲੂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਤਰਾਖੰਡ ਰਵਾਨਾ ਹੋ ਰਹੇ ਹਨ। ਮੁਹਾਲੀ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਤੋਂ ਯਾਤਰੀਆਂ ਦੇ ਜਥੇ ਤਿਆਰੀ ਕਰ ਰਹੇ ਹਨ।
ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁਖੀ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ 22 ਮਈ ਨੂੰ ਉਤਰਾਖੰਡ ਦੇ ਰਾਜਪਾਲ ਅਤੇ ਮੁੱਖ ਮੰਤਰੀ ਰਿਸ਼ੀਕੇਸ਼ ਗੁਰਦੁਆਰੇ ਪਹੁੰਚਣਗੇ, ਜਿੱਥੋਂ ਪਹਿਲਾ ਜਥਾ ਰਵਾਨਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਯਾਤਰੀਆਂ ਲਈ ਭੋਜਨ, ਰਿਹਾਇਸ਼ ਅਤੇ ਹੋਰ ਸਹੂਲਤਾਂ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ, ਤਾਂ ਜੋ ਹਰ ਸ਼ਰਧਾਲੂ ਨੂੰ ਆਰਾਮਦਾਇਕ ਅਤੇ ਨਿਰਵਿਘਨ ਯਾਤਰਾ ਦਾ ਅਨੁਭਵ ਮਿਲੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।