ਲੁਧਿਆਣਾ , 18 ਮਈ ,ਬੋਲੇ ਪੰਜਾਬ ਬਿਊਰੋ:
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿੱਚ ਵੱਖ ਵੱਖ ਸੀ.ਡੀ.ਪੀ.ਓ. ਬਲਾਕਾਂ ਅੰਦਰ ਕੰਮ ਕਰਦੀਆਂ ਸੁਪਰਵਾਈਜ਼ਰਾਂ ਵੱਲੋਂ ਆਪਣੀ ਜਥੇਬੰਦੀ “ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ” ਦੇ ਬੈਨਰ ਥੱਲੇ ਜਥੇਬੰਦਕ ਕਨਵੈਂਸ਼ਨ ਈਸੜੂ ਭਵਨ ਵਿਖੇ ਕੀਤੀ ਗਈ। ਇਸ ਕਨਵੈਂਸ਼ਨ ਵਿੱਚ ਵੱਖ ਵੱਖ ਜਿਲਿਆਂ ਤੋਂ ਚੁਣੀਆਂ ਹੋਈਆਂ ਪ੍ਰਤੀਨਿਧ ਆਗੂ ਸ਼ਾਮਿਲ ਹੋਈਆਂ । ਕਨਵੈਂਸ਼ਨ ਦੀ ਪ੍ਰਧਾਨਗੀ ਕਰਮਜੀਤ ਕੌਰ , ਅਮਰਜੀਤ ਕੌਰ, ਪਰਮਜੀਤ ਕੌਰ ਸਮੇਤ ਵੱਖ-ਵੱਖ ਜਿਲ੍ਹਾ ਪ੍ਰਧਾਨਾਂ ਤੇ ਅਧਾਰਤ ਪ੍ਰਧਾਨਗੀ ਮੰਡਲ ਵੱਲੋਂ ਕੀਤੀ ਗਈ। ਇਸ ਕਨਵੈਂਸ਼ਨ ਨੂੰ ਸੰਬੋਧਨ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਥੀ ਸਤੀਸ਼ ਰਾਣਾ ਸੂਬਾ ਪ੍ਰਧਾਨ “ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ” ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ। ਉਹਨਾਂ ਆਖਿਆ ਕਿ ਅੱਜ ਜਿੱਥੇ ਆਪਣੀਆਂ ਵਿਭਾਗੀ ਮੰਗਾਂ ਲਈ ਆਪਣੇ ਪੱਧਰ ਤੇ ਲੜਨ ਦੀ ਲੋੜ ਹੈ ਉੱਥੇ ਸਾਂਝੀਆਂ ਮੰਗਾਂ ਲਈ ਸਾਂਝੇ ਫਰੰਟ ਵਿੱਚ ਸ਼ਮੂਲੀਅਤ ਕਰਕੇ ਸਾਂਝੇ ਘੋਲਾਂ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਇਸ ਕਨਵੈਂਸ਼ਨ ਵਿੱਚ ਪੰਜਾਬ ਭਰ ਤੋਂ ਆਈਆਂ ਸੁਪਰਵਾਈਜ਼ਰ ਪ੍ਰਤਿਨਿਧਾ ਵੱਲੋਂ ਜਿੱਥੇ ਆਪਣੀਆਂ ਮੰਗਾਂ ਤੇ ਚਰਚਾ ਕੀਤੀ ਉੱਥੇ ਉਨਾਂ ਵਲੋਂ ਆਪਣੀ ਨਿਤ ਦੀ ਡਿਊਟੀ ਦੌਰਾਨ ਆ ਰਹੀਆਂ ਸਮੱਸਿਆਵਾਂ ਪ੍ਰਤੀ ਵੀ ਦੱਸਿਆ। ਇਸ ਮੌਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਸ਼੍ਰੀਮਤੀ ਕਰਮਜੀਤ ਕੌਰ ਮਲੇਰ ਕੋਟਲਾ ਸੂਬਾ ਪ੍ਰਧਾਨ ,ਅਮਰਜੀਤ ਕੌਰ ਫਿਰੋਜ਼ਪੁਰ ਜਨਰਲ ਸਕੱਤਰ, ਪਰਮਜੀਤ ਕੌਰ ਗੁਰਦਾਸਪੁਰ ਵਿੱਤ ਸਕੱਤਰ, ਸ਼ਰਮੀਲਾ ਰਾਣੀ ਹੁਸ਼ਿਆਰਪੁਰ ਸਹਾਇਕ ਵਿੱਤ ਸਕੱਤਰ, ਰਸ਼ਮੀ ਦੇਵੀ ਪਠਾਨਕੋਟ ਪ੍ਰੈਸ ਸਕੱਤਰ, ਸੰਦੀਪ ਕੌਰ ਹੁਸ਼ਿਆਰਪੁਰ,ਅਮਰਜੀਤ ਕੌਰ ਰੋਪੜ ਅਤੇ ਬੀਰਪਾਲ ਕੌਰ ਮੁਕਤਸਰ ਸਾਹਿਬ ਸੀਨੀਅਰ ਮੀਤ ਪ੍ਰਧਾਨ, ਬਲਜੀਤ ਕੌਰ ਸੰਗਰੂਰ ਅਤੇ ਅਮਨਦੀਪ ਕੌਰ ਲੁਧਿਆਣਾ ਮੀਤ ਪ੍ਰਧਾਨ, ਰਾਜਵਿੰਦਰ ਕੌਰ ਲੁਧਿਆਣਾ, ਹਰਮੀਤ ਕੌਰ ਬਠਿੰਡਾ, ਸੁਰਿੰਦਰ ਕੌਰ ਮੋਗਾ ਅਤੇ ਪੂਜਾ ਥਾਪਰ ਜਲੰਧਰ ਸਹਾਇਕ ਸਕੱਤਰ, ਸੁਖਵਿੰਦਰ ਕੌਰ ਫਾਜਿਲਕਾ, ਕੁਲਜੀਤ ਕੌਰ ਗੁਰਦਾਸਪੁਰ ਅਤੇ ਸੰਦੇਸ਼ ਰਾਣੀ ਜਲੰਧਰ ਜਥੇਬੰਦਕ ਸਕੱਤਰ, ਹਰਕਮਲਜੀਤ ਕੌਰ ਸ਼ਹੀਦ ਭਗਤ ਸਿੰਘ ਨਗਰ, ਰਜਿੰਦਰ ਕੌਰ ਫਰੀਦਕੋਟ ਅਤੇ ਸੁਨੀਤਾ ਦੇਵੀ ਹੁਸ਼ਿਆਰਪੁਰ ਪ੍ਰਚਾਰ ਸਕੱਤਰ, ਕਮਲਜੀਤ ਕੌਰ ਫਰੀਦਕੋਟ, ਅਰਜਿੰਦਰ ਕੌਰ ਹੁਸ਼ਿਆਰਪੁਰ, ਨਿਰਮਲ ਤੂਰ ਸੰਗਰੂਰ, ਗੁਰਵਿੰਦਰ ਕੌਰ ਮਲੇਰ ਕੋਟਲਾ ਅਤੇ ਅਨੂ ਜੈਨ ਲੁਧਿਆਣਾ ਖੇਤਰੀ ਪ੍ਰੈਸ ਸਕੱਤਰ ਚੁਣੀਆਂ ਗਈਆਂ। ਇਸ ਮੌਕੇ ਨਵੀਂ ਚੁਣੀ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਰਹਿੰਦੇ ਬਲਾਕਾਂ ਅਤੇ ਜਿਲਿਆਂ ਦੀਆਂ 30 ਜੂਨ ਤੱਕ ਚੋਣਾਂ ਕੀਤੀਆਂ ਜਾਣਗੀਆਂ ਅਤੇ ਮੰਗ ਪੱਤਰ ਭੇਜੇ ਜਾਣਗੇ। ਕਨਵੈਂਸ਼ਨ ਦੇ ਅਖੀਰ ਵਿੱਚ ਨਵ ਨਿਯੁਕਤ ਸੂਬਾ ਪ੍ਰਧਾਨ ਕਰਮਜੀਤ ਕੌਰ ਵੱਲੋਂ ਸਾਰੀਆਂ ਭੈਣਾਂ ਦਾ ਆਪਣੀ ਸੂਬਾ ਕਮੇਟੀ ਵੱਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਹੁਣ ਜਿੱਥੇ ਜਥੇਬੰਦੀ ਵੱਲੋਂ ਆਪਣੀਆਂ ਸਾਂਝੀਆਂ ਮੰਗਾਂ ਲਈ ਪੰਜਾਬ ਸਰਕਾਰ ਨਾਲ ਜਥੇਬੰਦਕ ਐਕਸ਼ਨ ਕੀਤੇ ਜਾਣਗੇ ਉੱਥੇ ਕਿਸੇ ਵੀ ਆਪਣੀ ਸੁਪਰਵਾਈਜ਼ਰ ਭੈਣ ਨਾਲ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ।












