ਚੰਡੀਗੜ੍ਹ ਪੁਲਿਸ ਦੇ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ 7 ਮੁਅੱਤਲ ਅਧਿਕਾਰੀ ਬਹਾਲ

ਚੰਡੀਗੜ੍ਹ


ਚੰਡੀਗੜ੍ਹ, 22 ਮਈ,ਬਿੋਲੇ ਪੰਜਾਬ ਬਿਊਰੋ:
ਚੰਡੀਗੜ੍ਹ ਵਿੱਚ ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ 7 ਮੁਅੱਤਲ ਅਧਿਕਾਰੀਆਂ ਨੂੰ ਹੁਣ ਚੰਡੀਗੜ੍ਹ ਪੁਲਿਸ ਵਿਭਾਗ ਨੇ ਬਹਾਲ ਕਰ ਦਿੱਤਾ ਹੈ। ਇਹ ਹੁਕਮ ਆਈਜੀ ਰਾਜ ਕੁਮਾਰ ਨੇ ਦਿੱਤਾ ਹੈ ਜੋ ਚੰਡੀਗੜ੍ਹ ਦੇ ਡੀਜੀਪੀ ਦਾ ਚਾਰਜ ਦੇਖ ਰਹੇ ਹਨ। ਭਾਵੇਂ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ, ਪਰ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਉਨ੍ਹਾਂ ਵਿਰੁੱਧ ਚੱਲ ਰਹੀ ਅਪਰਾਧਿਕ ਅਤੇ ਵਿਭਾਗੀ ਜਾਂਚ ਜਾਰੀ ਰਹੇਗੀ ਅਤੇ ਅੰਤਿਮ ਫੈਸਲਾ ਲੈਣ ਤੱਕ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵੀ ਜ਼ਿੰਮੇਵਾਰ ਜਾਂ ਮਹੱਤਵਪੂਰਨ ਅਹੁਦੇ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਇਨ੍ਹਾਂ ਵਿੱਚ ਇੰਸਪੈਕਟਰ ਰਾਮ ਰਤਨ, ਏਐਸਆਈ ਵਰਿੰਦਰ ਕੁਮਾਰ ਰਾਣਾ, ਏਐਸਆਈ/ਐਲਆਰ ਬਲਕਾਰ ਸਿੰਘ, ਹੈੱਡ ਕਾਂਸਟੇਬਲ ਪ੍ਰਦੀਪ, ਹੈੱਡ ਕਾਂਸਟੇਬਲ ਵਰਿੰਦਰ, ਕਾਂਸਟੇਬਲ ਰਵਿੰਦਰ ਸਿੰਘ ਅਤੇ ਕਾਂਸਟੇਬਲ ਪਵਨ ਸਰੋਹਾ ਸ਼ਾਮਲ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।