26 ਮਈ ਦਿਨ ਸੋਮਵਾਰ ਨੂੰ ਗਰੇਸ਼ੀਅਨ ਹਸਪਤਾਲ ਕੋਲ ਕੁੰਭੜਾ ਚੌਂਕ ਜਾਮ ਕਰਨਗੇ ਪਿੰਡਵਾਸੀ.

ਪੰਜਾਬ

ਪਿੰਡ ਕੁੰਭੜਾ ਦੇ ਚੌਂਕ ‘ਚ ਡਿੱਗਣ ਦੀ ਕਗਾਰ ਤੇ ਖੜੇ ਬਿਜਲੀ ਤੇ ਖੰਭੇ ਵੱਲ ਨਹੀਂ ਜਾ ਰਿਹਾ ਬਿਜਲੀ ਬੋਰਡ ਦਾ ਧਿਆਨ, ਅਨਹੋਣੀ ਘਟਨਾ ਦੀ ਕਰ ਰਹੇ ਐਸਡੀਓ ਤੇ ਜੇਈ ਇੰਤਜ਼ਾਰ: ਕੁੰਭੜਾ.


ਮੋਹਾਲੀ, 22 ਮਈ,ਬੋਲੇ ਪੰਜਾਬ ਬਿਊਰੋ:

ਪਿੰਡ ਕੁੰਭੜਾ ਦੇ ਗਰੇਸ਼ੀਅਨ ਹਸਪਤਾਲ ਦੇ ਚੌਂਕ ਵਿੱਚ ਡਿੱਗਣ ਦੀ ਕਗਾਰ ਤੇ ਖੜੇ ਬਿਜਲੀ ਦੇ ਖੰਭੇ ਵੱਲ ਬਿਜਲੀ ਬੋਰਡ ਦਾ ਕੋਈ ਧਿਆਨ ਨਹੀਂ ਜਾ ਰਿਹਾ। ਪ੍ਰੈਸ ਰਾਹੀਂ ਇਸ ਖੰਭੇ ਨੂੰ ਬਦਲਣ ਲਈ ਪਿੰਡ ਵਾਸੀਆਂ ਨੇ ਇੱਕ ਹਫਤਾ ਪਹਿਲੇ ਵੀ ਬਿਜਲੀ ਬੋਰਡ ਨੂੰ ਗੁਹਾਰ ਲਗਾਈ ਸੀ। ਪਰ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਅਖੀਰ ਤੰਗ ਹੋਕੇ ਪਿੰਡ ਵਾਸੀਆਂ ਨੇ ਅੱਜ ਕੁੰਭੜਾ ਦੇ ਚੌਂਕ ਵਿੱਚ ਇਕੱਠ ਕੀਤਾ ਤੇ ਪੰਜਾਬ ਸਰਕਾਰ, ਬਿਜਲੀ ਬੋਰਡ ਅਤੇ ਨਗਰ ਨਿਗਮ ਮੋਹਾਲੀ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਖੰਭੇ ਦੇ ਡਿੱਗਣ ਦੀ ਐਸਡੀਓ ਤੇ ਜੇਈ ਇੰਤਜ਼ਾਰ ਕਰ ਰਹੇ ਹਨ। ਕੋਈ ਮਾੜੀ ਘਟਨਾ ਬੀਤਣ ਤੋਂ ਬਾਅਦ ਇਲਾਕੇ ਦਾ ਵਿਧਾਇਕ, ਨਗਰ ਨਿਗਮ ਦਾ ਕਮਿਸ਼ਨਰ ਤੇ ਮੇਅਰ ਮਗਰਮੱਛ ਦੇ ਹੰਝੂ ਵਰਾਉਣ ਲਈ ਆਉਣਗੇ ਤੇ ਲੋਕਾਂ ਨਾਲ ਹਮਦਰਦੀ ਜਤਾਉਣਗੇ। ਉਹਨਾਂ ਬਿਜਲੀ ਵਿਭਾਗ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਦੋ ਦਿਨਾਂ ਵਿੱਚ ਇਸ ਖੰਭੇ ਨੂੰ ਨਾ ਬਦਲਿਆ ਗਿਆ ਤਾਂ ਚੌਂਕ ਜਾਮ ਕਰਕੇ ਪੰਜਾਬ ਸਰਕਾਰ, ਨਗਰ ਨਿਗਮ ਮੋਹਾਲੀ ਤੇ ਬਿਜਲੀ ਬੋਰਡ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਤੇ ਸਬੰਧਤ ਅਧਿਕਾਰੀਆਂ ਦੇ ਪੁਤਲੇ ਫੂਕ ਕੇ ਜਾਣਗੇ।
ਇਸ ਮੌਕੇ ਪ੍ਰਿੰਸੀਪਲ ਸਰਬਜੀਤ ਸਿੰਘ, ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਕ੍ਰਿਸ਼ਨਾ ਹਾਰਡਵੇਅਰ, ਹਰਦੇਵ ਜਵੈੱਲਰਸ,
ਅੰਮ੍ਰਿਤ ਹਾਰਡਵੇਅਰ, ਗੁਰਧਿਆਨ ਸਿੰਘ, ਜੈਨ ਇਲੈਕਟ੍ਰੀਕਲ, ਗੁਰਜੀਤ ਸਿੰਘ, ਬਲਜਿੰਦਰ ਸਿੰਘ, ਮੋਹਨ ਸਿੰਘ, ਮਨਦੀਪ ਸਿੰਘ, ਗੁਰਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਰਾਣਾ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।